ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਕੋਰੋਨਾ ਵਾਇਰਸ ਦੀ ਮਾਰ ਤੋਂ ਬਚਾਉਣ ਲਈ ਬਰਨਾਲਾ ਪੁਲਿਸ ਨਿੱਤ ਦਿਨ ਲੋਕ ਹਿੱਤ ਉਪਰਾਲੇ ਕਰ ਰਹੀ ਹੈ। ਜਿਲ੍ਹੇ ਦੇ ਵੱਖ-ਵੱਖ ਅਦਾਰਿਆਂ 'ਚ ਕੰਮ ਕਰਦੇ ਮੁਲਾਜ਼ਮ ਤੇ ਕਰਮਚਾਰੀਆਂ ਦੇ ਚੈੱਕਅਪ ਸੇਫਟੀ ਕਿੱਟਾਂ ਤੋਂ ਇਲਾਵਾ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਜਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਦੇ ਉਪਰਾਲੇ ਨੂੰ ਜਿੱਥੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੀ ਆਪਣੀਆਂ ਸੋਸ਼ਲ ਸਾਈਟਾਂ 'ਤੇ ਪ੍ਰਸ਼ੰਸ਼ਾ ਕਰਦੀ ਹੈ, ਉੱਥੇ ਜ਼ਿਲ੍ਹੇ ਦੇ ਬਸ਼ਿੰਦੇ ਵੀ ਖੂਬ ਸਰਾਹਨਾ ਕਰ ਰਹੇ ਹਨ।

ਇਸੇ ਕੜੀ ਤਹਿਤ ਸ਼ੁੱਕਰਵਾਰ ਨੂੰ 778 ਜ਼ਿਲ੍ਹਾ ਬਰਨਾਲਾ ਦੇ ਮਿਡ-ਡੇ-ਮੀਲ ਹੈਲਪਰਾਂ ਨੂੰ ਬਠਿੰਡਾ ਰੋਡ 'ਤੇ ਸਥਿੱਤ ਜੀ ਮਾਲ ਦੇ ਸਾਹਮਣੇ ਪਾਮ ਪੈਲੇਸ ਵਿਖੇ ਇਕ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਮਿੱਡ ਡੇ ਮੀਲ ਹੈਲਪਰਾਂ ਨੂੰ ਮਾਸਕ, ਸਾਬਣ ਕੱਪੜੇ ਧੋਣ ਤੇ ਹੱਥ ਧੋਣ ਤੋਂ ਇਲਾਵਾ ਸੈਨੇਟਾਈਜ਼ਰ ਸਮੇਤ ਰਾਸ਼ਨ ਦੀ ਵੰਡ ਕੀਤੀ ਗਈ। ਇਸ ਸਮਾਗਮ 'ਚ ਮਾਹਿਰ ਡਾ. ਰਾਹੁਲ ਗਾਰਗੀ ਦੀ ਟੀਮ ਵੱਲੋਂ ਮਿਡ ਡੇ ਮੀਲ ਹੈਲਪਰਾਂ ਦਾ ਮੈਡੀਕਲ ਚੈੱਕਅਪ ਵੀ ਕੀਤਾ ਗਿਆ। ਮੈਡੀਕਲ ਕਿੱਟ 'ਚ ਵਿਟਾਮਿਨ ਦੀ ਗੋਲੀਆਂ, ਬਿਸਕੁੱਟ, ਟੌਫੀਆਂ ਓਆਰਐੱਸ ਦੇ ਪੈਕੇਟ ਵੀ ਵੰਡੇ ਗਏ।

ਜ਼ਿਲ੍ਹੇ ਦੇ ਹਰ ਇਨਸਾਨ ਨੂੰ ਬਚਾਉਣਾ ਮੇਰਾ ਫਰਜ਼ : ਐੱਸਐੱਸਪੀ

ਇਸ ਸਮਾਗਮ ਉਪਰੰਤ 'ਪੰਜਾਬ ਜਾਗਰਣ' ਨਾਲ ਗੱਲਬਾਤ ਜਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਜਿਲ੍ਹੇ ਦੇ ਹਰ ਇਨਸਾਨ ਨੂੰ ਬਚਾਉਣ ਮੇਰਾ ਫਰਜ਼ ਹੈ। ਇਸ ਤੋਂ ਜਾਗਰੂਕ ਕਰਨ ਲਈ ਉਹ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਹਾਜ਼ਰੀਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਦਾ ਇਕੋਂ ਹੀ ਉਪਾਅ ਹੈ, ਸੋਸ਼ਲ ਡਿਸਟੈਂਸਿੰਗ ਰੱਖੋ ਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣ ਤੇ ਮਾਸਕ ਪਹਿਨ ਕੇ ਰੱਖੋ। ਇਸ ਮੌਕੇ ਉਨ੍ਹਾਂ ਨਾਲ ਸੀਆਈਏ ਇੰਚਾਰਜ ਬਲਜੀਤ ਸਿੰਘ ਤੇ ਕਾਂਗਰਸੀ ਆਗੂ ਰਾਜੀਵ ਲੂਬੀ, ਹੈਪੀ ਿਢੱਲੋਂ, ਦੀਪ ਸੰਘੇੜਾ, ਚੇਅਰਮੈਨ ਅਸ਼ੋਕ ਮਿੱਤਲ, ਚੇਅਰਮੈਨ ਜੀਵਨ ਬਾਂਸਲ, ਰਜਨੀਸ ਧਨੌਲਾ, ਮਹੇਸ਼ ਲੋਟਾ, ਪਿਆਰਾ ਲਾਲ ਰਾਏਸਰੀਆ ਤੋਂ ਇਲਾਵਾ ਮਿਡ ਡੇ ਮੀਲ ਦੇ ਸਿੱÎਖਿਆ ਅਧਿਕਾਰੀ ਵੀ ਹਾਜ਼ਰ ਸਨ।