ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਖ਼ਜ਼ਾਨਚੀ ਨਾਹਰ ਸਿੰਘ ਗੁੰਮਟੀ, ਬਲਾਕ ਮੀਤ ਸਕੱਤਰ ਮਾਨ ਸਿੰਘ ਗੁਰਮ ਦੀ ਅਗਵਾਈ ਪਿੰਡ ਗੁੰਮਟੀ ਤੇ ਗੁਰਮ ਵਿਖੇ ਕੇਂਦਰ ਤੇ ਰਾਜ ਸਰਕਾਰ ਦੇ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਸਮੇਂ ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਝੋਨੇ ਦੇ ਲਵਾਈ 1 ਜੂਨ ਤੋਂ ਕਰਨ, ਖੇਤੀਬਾੜੀ ਸੈਕਟਰਾਂ ਲਈ 10 ਘੰਟੇ ਬਿਜਲੀ ਸਪਲਾਈ ਦੇਣ, ਓਵਰਲੋਡ ਚੱਲ ਰਹੇ ਟਰਾਂਸਫਾਰਮਰਾਂ ਨੂੰ ਬਦਲ ਕੇ ਵੱਧ ਸਮਰਥਾ ਵੱਲੋਂ ਟਰਾਂਸਫਾਰਮ ਰੱਖਣ, ਖ਼ਤਮ ਹੋ ਚੁੱਕੀਆਂ ਬਿਜਲੀ ਲਾਈਨ ਦੀਆਂ ਤਾਰਾਂ ਨੂੰ ਬਦਲ ਕੇ ਨਵੀਆਂ ਤਾਰਾਂ ਪਾਈਆਂ ਜਾਣ ਤੇ ਕੋਰੋਨਾ ਪਾਜ਼ੇਟਿਵ ਪਾਏ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ 'ਚ ਕਰਨ ਤੋਂ ਬਾਅਦ ਸਿਹਤਮੰਦ ਹੋਣ ਉਪਰੰਤ ਘਰ ਭੇਜੇ ਜਾਣ। ਇਸ ਮੌਕੇ ਕਿਸਾਨ ਆਗੂ ਹਰਮਿੰਦਰ ਸਿੰਘ ਗੁਰਮ, ਨਿਸ਼ਾਨ ਸਿੰਘ, ਬਹਾਦਰ ਸਿੰਘ, ਚੰਦ ਸਿੰਘ, ਕਰਨੈਲ ਸਿੰਘ ਤੋਂ ਇਲਾਵਾ ਹੋਰ ਜਥੇਬੰਦੀ ਦੇ ਵਰਕਰ ਤੇ ਆਗੂ ਹਾਜ਼ਰ ਸਨ।