ਬੂਟਾ ਸਿੰਘ ਚੌਹਾਨ, ਸੰਗਰੂਰ

ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਨੇ ਪਿੰਡ ਬਡਰੁੱਖਾਂ ਵਿੱਚ ਰੋਸ ਰੈਲੀ ਕੀਤੀ। ਕਮੇਟੀ ਦੀ ਜ਼ਿਲ੍ਹਾ ਆਗੂ ਪਰਮਜੀਤ ਲੌਂਗੋਵਾਲ ਅਤੇ ਰਾਜ ਕੌਰ ਬਡਰੁੱਖਾਂ ਨੇ ਕਿਹਾ ਕਿ ਸੰਗਰੂਰ ਦਾ ਪੰਚਾਇਤ ਵਿਭਾਗ ਅਤੇ ਪ੍ਰਸ਼ਾਸਨ ਜਾਣ ਬੁਝ ਕੇ ਬੋਲੀ ਰੇਟ ਵਧਾ ਕੇ ਕਰਵਾ ਰਿਹਾ ਹੈ। ਕਿਉਂਕਿ ਜਿਸ ਜ਼ਮੀਨ ਨੂੰ ਹਰਾ ਚਾਰਾ ਬੀਜਣ ਵਾਲੇ ਦਲਿਤ ਨਾਜ਼ਕ ਆਰਥਿਕ ਹਾਲਤ ਕਾਰਨ ਲੈਣ 'ਚ ਅਸਮਰੱਥ ਹੋ ਜਾਣ ਅਤੇ ਉਨ੍ਹਾਂ ਦੇ ਹਿਸੇ ਦੀ ਜ਼ਮੀਨ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਪਿੰਡ ਬਡਰੁੱਖਾਂ ਅਤੇ ਕੁਲਾਰ ਖੁਰਦ ਕਰ ਚੁੱਕੇ ਹਨ। ਪਿੰਡ ਬਡਰੱੁਖਾਂ ਕੋਟੇ ਦੀ ਪੰਚਾਇਤੀ ਜ਼ਮੀਨ 'ਚੋਂ 70 ਦਲਿਤ ਪਰਿਵਾਰਾਂ ਨੂੰ ਸਿਰਫ਼ 5 ਏਕੜ ਜ਼ਮੀਨ ਹੀ ਮਿਲੀ ਹੈ, ਬਾਕੀ ਜ਼ਮੀਨ ਦੀ ਬੋਲੀ ਪਿੰਡ ਦੇ ਉੱਚ ਜਾਤੀ ਦੇ ਲੋਕ, ਪੰਚਾਇਤ ਅਫ਼ਸਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ 9 ਏਕੜ ਡੰਮੀ ਬੋਲੀ ਕਰਕੇ ਇੱਕ ਬੰਦੇ ਨੂੰ ਦੇ ਦਿੱਤੀ ਗਈ। ਜਦੋਂ ਕਿ 70 ਦਲਿਤ ਪਰਿਵਾਰ ਉਸ 5 ਏਕੜ ਦੇ ਵਿੱਚ ਗੁਜ਼ਾਰਾ ਨਹੀਂ ਕਰ ਸਕਦੇ।

ਆਗੂਆਂ ਮੰਗ ਕੀਤੀ ਕਿ ਡੰਮੀ ਬੋਲੀ ਰੱਦ ਕੀਤੀ ਜਾਵੇ, ਬੋਲੀ ਐਸੀ ਧਰਮਸ਼ਾਲਾ 'ਚ ਕਰਵਾਈ ਜਾਵੇ ਅਤੇ ਜਿਸ ਨੂੰ ਸਾਂਝੀ ਖੇਤੀ ਲਈ ਸਾਰਿਆਂ 'ਚ ਬਰਾਬਰ ਵੰਡ ਕੇ ਘੱਟ ਰੇਟ 'ਤੇ ਦਿੱਤੀ ਜਾਵੇ। ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਮੇਟੀ ਵੱਲੋਂ 28 ਮਈ ਨੂੰ ਡੀਸੀ ਦਫ਼ਤਰ ਸੰਗਰੂਰ ਦੇ ਿਘਰਾਓ ਕੀਤਾ ਜਾਵੇਗਾ।