ਮੁਕੇਸ਼ ਸਿੰਗਲਾ, ਭਵਾਨੀਗੜ੍ਹ

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਭਵਾਨੀਗੜ੍ਹ ਦੀ ਮੀਟਿੰਗ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਅਗਵਾਈ ਹੇਠ ਹੋਈ। ਯੂਨੀਅਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ 'ਤੇ 60 ਫ਼ੀਸਦ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇ।

ਜ਼ਿਲ੍ਹਾ ਪ੍ਰਧਾਨ ਕਪਿਆਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਯੂਪੀ ਅਤੇ ਬਿਹਾਰ ਦੇ ਮੁੱਖ ਮੰਤਰੀਆਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਜੀਰੀ ਲਾਉਣ ਲਈ ਲੇਬਰ ਦਾ ਪ੍ਰਬੰਧ ਕਰੇ। ਕਿਸਾਨ ਆਗੂ ਜਗਦੇਵ ਸਿੰਘ ਘਰਾਚੋਂ ਨੇ ਮੰਗ ਕੀਤੀ ਕਿ ਲੇਬਰ ਦੀ ਘਾਟ ਕਾਰਨ ਕਿਸਾਨਾਂ ਨੂੰ ਸਰਕਾਰ ਇਸ ਵਾਰ ਪਹਿਲੀ ਜੂਨ ਤੋਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।

ਇਸ ਮੌਕੇ ਜਗਸੀਰ ਸਿੰਘ, ਜਸਪਾਲ ਸਿੰਘ ਘਰਾਚੋਂ, ਕੁਲਤਾਰ ਸਿੰਘ ਘਰਾਚੋਂ, ਸਤਗੁਰ ਸਿੰਘ ਬਾਲਦ, ਬਘੇਲ ਸਿੰਘ ਬਾਲਦ, ਮੇਵਾ ਸਿੰਘ ਬਾਸੀਅਰਖ, ਜੋਰਾ ਸਿੰਘ ਬਾਲਦ ਅਤੇ ਜੀਤ ਸਿੰਘ ਬਾਲਦ ਵੀ ਹਾਜ਼ਰ ਸਨ।