ਮੁਕੇਸ਼ ਸਿੰਗਲਾ, ਭਵਾਨੀਗੜ੍ਹ

ਤੰਬਾਕੂ ਦੇ ਡੱਬਿਆਂ 'ਤੇ ਰਵਿਦਾਸ ਜੀ ਦੀ ਫੋਟੋ ਛਾਪਣ ਦੇ ਵਿਰੋਧ ਵਿਚ ਰਵਿਦਾਸ ਭਾਈਚਾਰੇ ਅਤੇ ਧਾਰਮਿਕ ਸੰਸਥਾਵਾਂ ਦੇ ਲੋਕਾਂ ਵੱਲੋਂ ਤੰਬਾਕੂ ਕੰਪਨੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਤੰਬਾਕੂ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਨੂੰ ਲੈ ਕੇ ਥਾਣਾ ਮੁਖੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਗੁਰੂ ਰਵਿਦਾਸ ਕਮੇਟੀ ਤੇ ਜਨਤਕ ਜਥੇਬੰਦੀਆਂ ਦੇ ਮੈਂਬਰਾਂ ਕਿਹਾ ਕਿ ਤੰਬਾਕੂ ਉਤਪਾਦਕਾਂ 'ਤੇ ਗੁਰੂ ਰਵਿਦਾਸ ਦੀ ਤਸਵੀਰ ਛਾਪ ਕੇ ਕੰਪਨੀ ਨੇ ਰਵਿਦਾਸੀਆ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ। ਜਿਸ ਨੂੰ ਬਿਲਕੱੁੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰਧਾਨ ਨਾਹਰ ਸਿੰਘ, ਖ਼ਜ਼ਾਨਚੀ ਗੁਰਮੀਤ ਸਿੰਘ, ਹੈਡ ਗ੍ੰਥੀ ਬਾਬਾ ਚਰਨਜੀਤ ਸਿੰਘ ਤੋਂ ਇਲਾਵਾ ਬਸਪਾ ਵਰਕਰ ਬਾਬਾ ਤਰਸੇਮ ਦਾਸ, ਹੰਸ ਰਾਜ, ਰੋਸ਼ਨ ਲਾਲ, ਬਿੱਟੂ ਸਿੰਘ ਹਾਜ਼ਰ ਸਨ।