ਪਰਦੀਪ ਸਿੰਘ ਕਸਬਾ, ਸੰਗਰੂਰ

ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਵਿੱਚ ਆਪਣਾ ਨਿਸ਼ਕਾਮ ਫ਼ਰਜ਼ ਨਿਭਾਉਣ ਵਾਲੇ ਮਾਸਟਰ ਪਰਮ ਵੇਦ ਦੀ ਪਲੇਠੀ ਪੁਸਤਕ 'ਤਰਕ ਦਾ ਸਫ਼ਰ' ਰਿਲੀਜ਼ ਕੀਤੀ ਗਈ। ਇਹ ਰਸਮ ਪੰਜਾਬੀ ਦੇ ਬਹੁ-ਪੱਖੀ ਲੇਖਕ ਬੂਟਾ ਸਿੰਘ ਚੌਹਾਨ, 'ਅਦਾਰਾ ਪਰਵਾਜ਼' ਦੇ ਕਨਵੀਨਰ ਸਖਵਿੰਦਰ ਪੱਪੀ, ਪੰਜਾਬੀ ਸ਼ਾਇਰ ਕਰਮ ਸਿੰਘ ਜ਼ਖ਼ਮੀ, ਪ੍ਰਰੋ. ਮੀਤ ਖੱਟੜਾ, ਪਿੰਸੀਪਲ ਜੋਗਾ ਸਿੰਘ, ਮੁਲਾਜ਼ਮ ਆਗੂ ਬਲਵੀਰ ਚੰਦ ਲੌਂਗੋਵਾਲ ਨੇ ਸਾਂਝੇ ਤੌਰ 'ਤੇ ਅਦਾ ਕੀਤੀ।

ਇਸ ਮੌਕੇ ਉਕਤ ਸਾਰੇ ਲੇਖਕਾਂ ਨੇ ਕਿਹਾ ਕਿ ਇਸ ਪੁਸਤਕ ਕਲਪਨਾ ਦੇ ਆਧਾਰ 'ਤੇ ਨਹੀਂ ਲਿਖੀ ਗਈ। ਤਜਰਬੇ 'ਚੋਂ ਨਿਕਲੀ ਹੋਈ ਪੁਸਤਕ ਹੈ। ਲੇਖਕ ਨੇ ਲਹਿਰਾਗਾਗਾ ਅਤੇ ਸੰਗਰੂਰ ਇਲਾਕੇ 'ਚ ਅੰਧ-ਵਿਸ਼ਵਾਸ ਅਤੇ ਅਗਿਆਨਤਾ ਕਾਰਨ ਘਰਾਂ ਚੋਂ ਵਾਪਰੀਆਂ ਮਾੜੀਆਂ ਘਟਨਾਵਾਂ ਦੇ ਵਿਗਿਆਨਕ ਹੱਲ ਕੀਤੇ ਅਤੇ ਸੈਂਕੜੇ ਕੇਸਾਂ ਨੂੰ ਵਿਗਿਆਨ ਦੀ ਰੌਸ਼ਨੀ 'ਚ ਲਿਆ ਕੇ ਲੋਕਾਂ ਦੇ ਜੀਵਨ 'ਚ ਖੁਸ਼ੀਆਂ ਦਾ ਮਾਹੌਲ ਪੈਦਾ ਕੀਤੇ। ਮਾਸਟਰ ਪਰਮ ਵੇਦ ਨੇ ਕਿਹਾ ਕਿ ਮੈਨੂੰ ਮਾਸਟਰ ਰਾਜਿੰਦਰ ਭਦੌੜ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਨਾਲ ਜੋੜਿਆ ਸੀ। ਤਰਕਸ਼ੀਲ ਸੁਸਾਇਟੀ 'ਚ ਵਿਚਰਦਿਆਂ ਮੈਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਸੈਂਕੜੇ ਕੇਸ ਹੱਲ ਕੀਤੇ ਅਤੇ ਉਨ੍ਹਾਂ ਵਿੱਚੋਂ ਕੁਝ ਕੇਸ ਮੈਂ ਇਸ ਪੁਸਤਕ ਵਿੱਚ ਅੰਕਿਤ ਕੀਤੇ ਹਨ, ਜੋ ਆਮ ਪਾਠਕਾਂ ਦੇ ਮਨ ਵਿੱਚੋਂ ਵਹਿਮ-ਭਰਮ ਦੂਰ ਕਰਨਗੇ। ਉਨ੍ਹਾਂ ਕਿਹਾ ਕਿ ਵਿਗਿਆਨ ਹੀ ਇਸ ਧਰਤੀ 'ਤੇ ਪਹਿਲਾਂ ਸੱਚ ਸੀ ਅਤੇ ਅੰਤਿਮ ਸੱਚ ਵੀ ਵਿਗਿਆਨ ਹੀ ਹੈ । ਦੁੱਖ ਦੀ ਗੱਲ ਹੈ ਕਿ ਪੜ੍ਹੇ ਲਿਖੇ ਲੋਕ ਵੀ ਜੋਤਿਸ਼ ਅਤੇ ਹੋਰ ਅੰਧ-ਵਿਸ਼ਵਾਸੀ ਗੱਲਾਂ ਵਿੱਚ ਵਿਸ਼ਵਾਸ ਰੱਖਦੇ ਹਨ।

ਇਸ ਮੌਕੇ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ, ਤਰਕਸੀਲ ਆਗੂ ਕਿ੍ਸ਼ਨ ਸਿੰਘ ਦੁੱਗਾਂ, ਗੁਰਦੀਪ ਸਿੰਘ ਲਹਿਰਾ, ਚਰਨ ਕਮਲ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਨਿਰਮਲ ਸਿੰਘ ਦੁੱਗਾਂ, ਚਮਕੌਰ ਸਿੰਘ ਮਹਿਲਾਂ, ਕਮਲਜੀਤ ਸਿੰਘ, ਮੂਲਾਜ਼ਮ ਆਗੂ ਸਵਰਨਜੀਤ ਸਿੰਘ, ਸੁਨੀਤਾ ਰਾਣੀ, ਪਿ੍ਰਯਾਦਰਸ਼ਨੀ, ਵਿਸ਼ਵਦੀਪ ਅਤੇ ਲਕਸ਼ਦੀਪ ਦੀ ਵੀ ਹਾਜ਼ਰ ਸਨ।