ਮੁਕੇਸ਼ ਸਿੰਗਲਾ, ਭਵਾਨੀਗੜ੍ਹ

ਇੰਡੀਅਨ ਐਕ੍ਰੇਲਿਕਸ ਲਿਮਿਟਡ ਵਰਕਰਜ਼ ਦਲ ਹਰਕਿਸ਼ਨਪੁਰਾ ਦੀ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਪਿ੍ਰੰਸੀਪਲ ਜੋਗਿੰਦਰ ਸਿੰਘ ਅੌਲਖ ਜ਼ਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਇੰਦਰਪਾਲ ਸਿੰਘ ਪੁੰਨਾਵਾਲ ਦੀ ਅਗਵਾਈ ਹੇਠ ਹੋਈ, ਜਿਸ 'ਚ ਕਾਮਰੇਡ ਅੌਲਖ ਨੇ ਕਿਹਾ ਕਿ ਜਥੇਬੰਦੀ ਕੰਪਨੀ ਦੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਵਾਏਗੀ। ਆਈਐੱਲ ਵਰਕਰਜ਼ ਦਲ ਦੇ ਮੈਂਬਰਾਂ ਨੇ ਮੈਨੇਜਮੈਂਟ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਅੌਲਖ ਨੇ ਚਿਤਾਵਨੀ ਦਿੰਦਿਆਂ ਕਿਹਾ ਜੇਕਰ 28 ਮਈ ਤੱਕ ਅਪ੍ਰਰੈਲ ਮਹੀਨੇ ਦੀ ਤਨਖ਼ਾਹ ਨਾ ਪਾਈ ਗਈ ਤਾਂ ਮੈਨੇਜਮੈਂਟ ਵਿਰੁੱਧ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਸਖ਼ਤ ਵਿਰੋਧ ਕੀਤਾ ਜਾਵੇਗਾ।

ਇਸ ਮੌਕੇ ਪ੍ਰਧਾਨ ਨਛੱਤਰ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ, ਕੈਸ਼ੀਅਰ ਹੰਸ ਰਾਜ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਪ੍ਰਰੈੱਸ ਸਕੱਤਰ ਸੁਰਾਜ ਖ਼ਾਨ ਅਤੇ ਜੁਆਇੰਟ ਸਕੱਤਰ ਪਰਵਿੰਦਰ ਕੁਮਾਰ ਹਾਜ਼ਰ ਸਨ।