ਕਰਮਜੀਤ ਸਿੰਘ ਸਾਗਰ, ਧਨੌਲਾ : ਲੋਕ ਇਨਸਾਫ਼ ਪਾਰਟੀ ਤੇ ਇੰਟਰਨੈਸਨਲ ਪੰਥਕ ਦਲ ਵਲੋਂ ਸੰਤ ਭਿੰਡਰਾਵਾਲਾ ਯੂਥ ਕਲੱਬ ਧਨੌਲਾ ਦੇ ਸਹਿਯੋਗ ਨਾਲ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਵਿਰੁੱਧ ਧਨੌਲਾ 'ਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਮੰਗਲ ਦੇਵ ਸਰਮਾ ਧਨੌਲਾ ਤੇ ਹੋਰ ਆਗੂਆਂ ਦੇ ਘਰਾਂ ਅੱਗੇ ਜਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਤੇ ਬੱਸ ਅੱਡਾ ਧਨੌਲਾ ਵਿਖੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ। ਲੋਕ ਇਨਸਾਫ ਪਾਰਟੀ ਦੇ ਆਗੂ ਮਹਿੰਦਰਪਾਲ ਸਿੰਘ ਦਾਨਗੜ੍ਹ, ਇੰਟਰਨੈਸ਼ਨਲ ਪੰਥਕ ਦਲ ਦੇ ਆਗੂਆਂ ਨੇ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਦੇ ਹਨ ਤੇ ਪੰਜਾਬ ਦਾ ਹੀ ਖਾਂਦੇ ਹਨ। ਇਸ ਲਈ ਇਨ੍ਹਾਂ ਆਗੂਆਂ ਨੂੰ ਮੋਦੀ ਦਾ ਸਾਥ ਛੱਡਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਤੇ ਆਪਣੇ ਲਏ ਅਹੁੱਦਿਆ ਤੋਂ ਅਸਤੀਫਾ ਦੇਣ ।

ਇਸ ਮੌਕੇ ਲੋਕ ਇਨਸਾਫ਼ ਪਾਰਟੀ ਸੰਗਰੂਰ ਦੇ ਇੰਚਾਰਜ ਜਗਦੇਵ ਸਿੰਘ ਭੁੱਲਰ, ਅੰਮਿ੍ਤਪਾਲ ਸਿੰਘ ਜੋਧਪੁਰ, ਜਸਵਿੰਦਰ ਸਿੰਘ ਰਿਖੀ, ਮਸਤਾਨ ਸਿੰਘ, ਜਸਜੀਤ ਗਿੱਲ ਸੁਨਾਮ, ਜਸਪ੍ਰਰੀਤ ਸਿੰਘ ਜੱਸੀ ਪ੍ਰਧਾਨ ਭਿੰਡਰਾਂ ਵਾਲਾ ਯੂਥ ਕਲੱਬ ਧਨੌਲਾ, ਗੁਰਜੰਟ ਸਿੰਘ ਸਾਹਪੁਰਾ, ਰਾਮ ਸਿੰਘ ਬਰਨਾਲਾ, ਿਝਰਮਲ ਸਿੰਘ, ਪਰਮਜੀਤ ਸਿੰਘ ਪੰਮਾ ਭਾਈ ਕਨ੍ਹੱਈਆ ਸੇਵਾ ਦਲ ਸੁਸਾਇਟੀ ਬਰਨਾਲਾ, ਜਗਦੀਪ ਸਿੰਘ ਚੀਮਾ ਵਾਈਸ ਪ੍ਰਧਾਨ ਪੰਜਾਬ ਏਕਤਾ ਪਾਰਟੀ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ ।