ਬੂਟਾ ਸਿੰਘ ਚੌਹਾਨ, ਸੰਗਰੂਰ :

ਅਧਿਆਪਕ ਦਿਵਸ ਉੱਤੇ ਤੇਜਿੰਦਰ ਕੌਰ ਸੋਹੀ ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਮਾਲੇਰਕੋਟਲਾ ਨੂੰ ਪੰਜਾਬ ਸਰਕਾਰ ਨੇ ਉਨ੍ਹਾਂ ਵੱਲੋਂ ਵਿੱਦਿਅਕ ਸਭਿਆਚਾਰਕ, ਸਮਾਜਿਕ ਅਤੇ ਸਾਹਿਤਕ ਖੇਤਰ ਵਿੱਚ ਪਾਏ ਗਏ ਉੱਤਮ ਯੋਗਦਾਨ ਲਈ ਉੱਤਮ ਅਧਿਆਪਕ ਸਟੇਟ ਐਵਾਰਡ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀਜੀਐੱਸਸੀ ਮੁਹੰਮਦ ਤਇਆਬ ਨੇ ਦਿੱਤਾ। ਤੇਜਿੰਦਰ ਕੌਰ ਸੋਹੀ ਦਾ ਪਿਛਲੇ ਦਸ ਸਾਲ ਤੋਂ ਨਿਰੰਤਰ ਬਾਰ੍ਹਵੀਂ ਕਲਾਸ ਦੇ ਅੰਗਰੇਜ਼ੀ ਵਿਸ਼ੇ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਦੋ ਕਾਵਿ ਸੰਗ੍ਹਿ 'ਨਿਪੱਤਰੇ ਰੁੱਖ ਦਾ ਪਰਛਾਵਾਂ' ਅਤੇ 'ਗਲ ਸੁਣ' ਦੀ ਰਚਨਾ ਕੀਤੀ ਹੈ।

ਕੇਂਦਰੀ ਪੰਜਾਬੀ ਲੇਖਕ ਦੀ ਮੈਂਬਰ ਹੋਣ ਵਜੋਂ ਤੇਜਿੰਦਰ ਕੌਰ ਸੋਹੀ ਨੂੰ ਉੱਤਮ ਅਧਿਆਪਕ ਅਤੇ ਸਭਿਆਚਾਰਕ ਖੇਤਰ ਵਿੱਚ ਯੋਗਦਾਨ ਪਾਉਣ ਲਈ ਮਿਲੇ ਸਟੇਟ ਐਵਾਰਡ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਮੁੱਚੀ ਆਗੂ ਟੀਮ ਡਾ. ਭਗਵੰਤ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਨਰਵਿੰਦਰ ਸਿੰਘ ਕੌਂਸਲ, ਪਵਨ ਹਰਚੰਦਪੁਰੀ, ਗੁਲਜਾਰ ਸਿੰਘ ਸ਼ੌਂਕੀ, ਸੰਧੂ ਵਰਿਆਣਵੀ, ਨਾਇਬ ਸਿੰਘ ਮੰਡੇਰ, ਜਗੀਰ ਸਿੰਘ ਜਗਤਾਰ, ਡਾ. ਅਮਰ ਕੋਮਲ, ਡਾ. ਸਵਰਾਜ ਸਿੰਘ, ਰਵਿੰਦਰ ਭੱਠਲ, ਜਗਰਾਜ ਧੌਲਾ, ਕ੍ਰਿਸ਼ਨ ਬੇਤਾਬ, ਡਾ. ਸਤਿੰਦਰ ਕੌਰ ਮਾਨ, ਡਾ. ਕਮਲਜੀਤ ਸਿੰਘ ਸੋਹੀ, ਡਾ. ਗੁਰਜੀਤ ਸਿੰਘ, ਚਰਨਜੀਤ ਚੰਨੀ, ਪੋ੍ ਮਨਪ੍ਰਰੀਤ ਸਿੰਘ, ਰਾਜਵੰਤ ਕੌਰ, ਗੁਰਨਾਮ ਸਿੰਘ ਕਾਨੂੰਗੋ, ਜਗਦੀਪ ਸਿੰਘ ਐਡਵੋਕੇਟ, ਡਾ. ਦਵਿੰਦਰ ਕੌਰ, ਡਾ. ਅਰਵਿੰਦਰ ਕੌਰ ਕਾਕੜਾ, ਗੁਰਜਿੰਦਰ ਰਸੀਆ, ਕਰਤਾਰ ਠੁੱਲੀਵਾਲ, ਤੇ ਸੁਖਵਿੰਦਰ ਸਿੰਘ ਫੁੱਲ ਆਦਿ ਲੇਖਕਾਂ ਨੇ ਤੇਜਿੰਦਰ ਕੌਰ ਸੋਹੀ ਨੂੰ ਵਧਾਈ ਦਿੱਤੀ। ਵਰਨਯੋਗ ਹੈ ਕਿ ਪ੍ਰਰੋ. ਤੇਜਿੰਦਰ ਕੌਰ ਸੋਹੀ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਤੇਜਵੰਤ ਮਾਨ ਦੀ ਬੇਟੀ ਹਨ।