ਦਰਸ਼ਨ ਸਿੰਘ ਚੌਹਾਨ, ਸੁਨਾਮ : ਕਾਂਗਰਸ ਦੀ ਹਲਕਾ ਇੰਚਾਰਜ਼ ਦਾਮਨ ਥਿੰਦ ਬਾਜਵਾ ਅਤੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਪਹਿਲਕਦਮੀ ਕਰਦਿਆਂ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਨੂੰ ਸਾਫ਼ ਸੁਥਰਾ ਰੱਖਣ ਲਈ ਸਵੱਛ ਭਾਰਤ ਅਭਿਆਨ ਤਹਿਤ ਕਰੀਬ 38 ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦ ਕੀਤੇ ਟਿੱਪਰਾਂ ਨੂੰ ਝੰਡੀ ਦਿਖਾਕੇ ਸ਼ਹਿਰ 'ਚੋਂ ਕੂੜਾ ਚੁੱਕਣ ਲਈ ਰਵਾਨਾ ਕੀਤਾ। ਦਾਮਨ ਬਾਜਵਾ ਨੇ ਕਿਹਾ ਕਿ ਸ਼ਹੀਦ ਦੀ ਨਗਰੀ ਨੂੰ ਸਾਫ਼-ਸੁਥਰਾ ਰੱਖਣ ਲਈ ਹੁਣ ਸ਼ਹਿਰ ਅੰਦਰ ਕੂੜੇ ਦਾ ਕੋਈ ਡੰਪ ਨਹੀਂ ਲੱਗੇਗਾ ਬਲਕਿ ਘਰਾਂ 'ਚੋਂ ਕੂੜਾ ਟਿੱਪਰਾਂ ਰਾਹੀਂ ਸਿੱਧਾ ਮੁੱਖ ਡੰਪ ਤੇ ਜਾਵੇਗਾ। ਉਨਾਂ੍ਹ ਕਿਹਾ ਕਿ ਅੱਜ ਸੁਨਾਮ ਵਿਖੇ ਲਗਭਗ 38 ਲੱਖ ਰੁਪਏ ਦੀ ਲਾਗਤ ਨਾਲ਼ ਖ਼ਰੀਦੇ ਪੰਜ ਟਿੱਪਰ ਅਤੇ ਹੂਪਰ ਦਾ ਉਦਘਾਟਨ ਕੀਤਾ ਗਿਆ। ਸੁਨਾਮ ਵਾਸੀਆਂ ਦੀ ਬਹੁਤ ਸਮੇਂ ਤੋਂ ਇਹ ਮੰਗ ਸੀ ਕਿ ਕੂੜੇ ਕਰਕਟ ਦੇ ਪੁਰਾਣੇ ਪਏ ਢੇਰ ਚੁੱਕੇ ਜਾਣ, ਕਿਉਂਕਿ ਆਉਣ ਜਾਣ ਵਾਲੇ ਰਾਹਗੀਰਾਂ ਤੇ ਦੁਕਾਨਾਂ ਵਾਲਿਆਂ ਨੂੰ ਮੀਂਹ ਹਨ੍ਹੇਰੀ ਆਉਣ ਤੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨਾਂ੍ਹ ਟਿੱਪਰਾਂ ਨੂੰ ਲਿਆਉਣ ਦਾ ਮੁੱਖ ਮਕਸਦ ਸ਼ਹਿਰ 'ਚ ਥਾਂ-ਥਾਂ ਪਏ ਕੂੜੇ ਕਰਕਟ ਦੇ ਢੇਰਾਂ ਨੂੰ ਚੁੱਕ ਕੇ ਮੁੱਖ ਵੱਡੇ ਡੰਪ 'ਚ ਸੁੱਟਣਾ ਹੈ। ਇਸਦੇ ਨਾਲ ਇੱਕ ਤਾਂ ਸ਼ਹਿਰ ਦੀ ਸਾਫ਼ ਸਫ਼ਾਈ ਹੋ ਜਾਵੇਗੀ ਤੇ ਸਮੇਂ ਦੀ ਬੱਚਤ ਵੀ ਹੋਵੇਗੀ, ਕਿਉਂਕਿ ਕਈ ਦਿਨਾਂ ਦਾ ਕੰਮ ਕੁੱਝ ਹੀ ਘੰਟਿਆਂ 'ਚ ਨਿਪਟਾਇਆ ਜਾ ਸਕੇਗਾ। ਦਾਮਨ ਬਾਜਵਾ ਦੁਆਰਾ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ 30 ਸਾਲਾਂ ਤੋਂ ਪੁਰਾਣੇ ਪਏ ਕੂੜੇ ਦੇ ਢੇਰ ਚੁਕਵਾ ਕੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਸੀ ਤਾਂ ਜੋ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਨੂੰ ਸਾਫ਼- ਸੁਥਰਾ ਬਣਾਇਆ ਜਾ ਸਕੇ। ਹੁਣ ਵੀ ਘਰੋਂ ਘਰੀਂ ਕੂੜਾ ਚੁੱਕਣ ਦਾ ਪ੍ਰਬੰਧ ਕਰਨ ਲਈ ਟਿੱਪਰ ਤੇ ਹੂਪਰ ਮੰਗਵਾਏ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਐਸਡੀਐਮ ਜਸਪ੍ਰਰੀਤ ਸਿੰਘ, ਹਰਮਨਦੇਵ ਸਿੰਘ ਬਾਜਵਾ, ਹਿੰਮਤ ਬਾਜਵਾ ਵਾਈਸ ਚੇਅਰਮੈਨ, ਮੁਨੀਸ਼ ਸੋਨੀ ਚੇਅਰਮੈਨ, ਨਵਦੀਪ ਤੋਗਾਵਾਲ ਚੇਅਰਮੈਨ, ਸੰਜੇ ਗੋਇਲ ਸ਼ਹਿਰੀ ਬਲਾਕ ਪ੍ਰਧਾਨ, ਆਸ਼ੂ ਗੋਇਲ, ਰਾਜੂ ਨਾਗਰ, ਸ਼ਨੀ ਕਾਂਸਲ, ਮੋਨੀ ਨੰਬਰਦਾਰ, ਪ੍ਰਰੀਤ ਬਾਜਵਾ, ਜੁਝਾਰ ਸਿੰਘਪੁਰਾ, ਹਰਪਾਲ ਹਾਂਡਾ, ਬਲਜੀਤ ਸਿੰਘ ਸਾਬਕਾ ਕੌਂਸਲਰ, ਚਮਕੌਰ ਹਾਂਡਾ, ਮਲਕੀਤ ਮੱਖਣ, ਮਨਪ੍ਰਰੀਤ ਵੜੈਚ, ਸ਼ੁਰੇਸ਼ ਕੁਮਾਰ, ਗੁਰਜੀਤ ਕੌਰ ਹੋਰ ਵੀ ਹਾਜ਼ਰ ਸਨ।