ਬੂਟਾ ਸਿੰਘ ਚੌਹਾਨ, ਸੰਗਰੂਰ :

ਡਿਪਾਰਟਮੈਂਟ ਆਫ਼ ਪੋਸਟਜ਼ ਇੰਡੀਆ ਵੱਲੋਂ ਕਰਵਾਏ ਗਏ ਮੁਕਾਬਲੇ ਵਿਚ ਪੰਜਾਬ ਸਰਕਾਰ 'ਚੋਂ ਕਹਾਣੀਕਾਰ ਜਸਵੀਰ ਰਾਣਾ ਦੇ ਖਤ 'ਇੱਕ ਖ਼ਤ ਮਾਤ ਭੂਮੀ ਦੇ ਨਾਂ' ਨੂੰ ਸਰਬੋਤਮ ਖਤ ਵਜੋਂ ਚੁਣ ਕੇ 10 ਹਜ਼ਾਰ ਰੁਪਏ ਦਾ ਐਵਾਰਡ ਪ੍ਦਾਨ ਕੀਤਾ ਗਿਆ। ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਵਿਚ ਐਵਾਰਡ ਪ੍ਾਪਤ ਕਰਨ ਤੋਂ ਬਾਅਦ ਜਸਵੀਰ ਰਾਣਾ ਨੇ ਖ਼ਤ ਵਿਧਾ ਦੀ ਅਮੀਰੀ ਤੇ ਮਹੱਤਤਾ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਖਤ ਕਦੇ ਡਲੀਟ ਨਹੀਂ ਹੁੰਦਾ। ਅਜੋਕੋ ਸੋਸ਼ਲ ਮੀਡੀਆ ਤੇ ਬਿਜਲੀ ਸੰਚਾਰ ਸਾਧਨਾਂ ਦੇ ਦੌਰ ਵਿਚ ਭਾਵੇਂ ਕਿ ਬਹੁ ਗਿਣਤੀ ਲੋਕ ਮੋਬਾਈਲ, ਫੇਸਬੁੱਕ, ਵੱਟਸਐਪ, ਕੰਪਿਊਟਰ, ਈ-ਮੇਲ, ਟਵਿੱਟਰ ਤੇ ਇੰਸਟਾਗ੍ਾਮ ਵਰਗੇ ਅਧੁਨਿਕ ਸੰਚਾਰ ਸਾਧਨਾਂ ਰਾਹੀਂ ਗੱਲਾਂ ਕਰਦੇ ਹਨ। ਪਰ ਖਤਾਂ ਦੀ ਅਮੀਰ ਪ੍ੰਪਰਾ ਸਭ ਦੀ ਰੂਹ 'ਚ ਦਰਜ ਹੈ। ਆਦਿ ਕਾਲ ਤੋਂ ਲੈ ਕੇ ਅੱਜ ਤੱਕ ਫੈਲੇ ਸਾਡੇ ਸ਼ਾਨਦਾਰ ਮਨੁੱਖੀ ਇਤਿਹਾਸ ਵਿਚ ਗੁਰੂਆਂ, ਫਕੀਰਾਂ, ਲੇਖਕਾਂ, ਵਿਗਿਆਨੀਆਂ, ਦੇਸ਼ ਭਗਤਾਂ ਅਤੇ ਜਨ ਸਧਾਰਨ ਦੇ ਲਿਖੇ ਖਤ ਖਾਸ ਥਾਂ ਰੱਖਦੇ ਹਨ। ਖ਼ਤਾਂ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਮਨੁੱਖ ਦੀ ਰੂਹ ਤੇ ਦੇਹ ਦੀ ਖੂਬਸੂਰਤ ਅਨੁਵਾਦ ਹੁੰਦੇ ਹਨ। ਇਹੀ ਕਾਰਨ ਹੈ ਨਵੇੇਂ ਯੁੱਗ ਵਿਚ ਨਵੀਂ ਪੀੜ੍ਹੀ ਨੂੰ ਖਤਾਂ ਦੀ ਵਿਧਾ ਨਾਲ ਜੋੜਨ ਲਈ ਡਿਪਾਰਟਮੈਂਟ ਆਫ ਪੋਸਟਜ ਇੰਡੀਆ ਵੱਲੋਂ ' ਢਾਈ ਅੱਖਰ' ਮੁਹਿੰਮ ਅਧੀਨ ਰਵਿੰਦਰ ਨਾਥ ਟੈਗੋਰ ਵੱਲੋਂ ਲਿਖੇ ਖਤ 'ਮਾਤ੍-ਭੂਮੀ ਕੇ ਨਾਮ ਖਤ' ਦੀ ਤਰਜ਼ 'ਤੇ ਐਂਟਰੀਆਂ ਦੀ ਮੰਗ ਕੀਤੀ ਸੀ।