ਰਾਜਪਾਲ ਸਿੰਗਲਾ, ਮੂਨਕ : ਵਿਰਸੇ ਦੇ ਵਾਰਸ ਸਭਿਆਚਾਰਕ ਤੇ ਵੈਲਫੇਅਰ ਕਲੱਬ ਅਤੇ ਸਮੂਹ ਗ੍ਰਾਮ ਪੰਚਾਇਤ ਭੁਟਾਲ ਕਲਾਂ ਅਤੇ ਡੇਰਾ ਭੁਟਾਲ ਕਲਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਪਿੰਡ ਭੁਟਾਲ ਕਲਾਂ ਵਿਖੇ ਕਰਵਾਇਆ ਗਿਆ। ਜਿਸ ਦਾ ਉਦਘਾਟਨ ਗੁਰਵਿੰਦਰ ਸਿੰਘ ਏ.ਡੀ.ਸੀ, ਗੁਰਵਿੰਦਰ ਸਿੰਘ ਸਰਪੰਚ ਅਤੇ ਬਾਬਾ ਵਿਸ਼ਨੂੰਗਿਰ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵਿਸ਼ੇਸ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਕਲੱਬ ਨੂੰ ਸਹਾਇਤਾ ਦੇ ਲਈ ਡੇਢ ਲੱਖ ਰੁਪਏ ਅਤੇ ਸਟੇਡੀਅਮ ਬਣਾਉਣ ਦੇ ਲਈ 25 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਸਮੇਂ ਕਲੱਬ ਦੇ ਪ੍ਰਧਾਨ ਤਰਸੇਮ ਸੇਮੀ ਖ਼ਜ਼ਾਨਚੀ ਬੇਅੰਤ ਸਿੰਘ ਖਿਪਲ, ਰਣੀਆ ਅਤੇ ਸਮੂਹ ਕਲੱਬ ਮੈਂਬਰਾਂ ਨੇ ਬੀਬੀ ਦਾ ਇਸ ਟੂਰਨਾਮੈਂਟ ਵਿੱਚ ਪਹੁੰਚਣ 'ਤੇ ਧੰਨਵਾਦ ਕੀਤਾ। ਇਸ ਕਬੱਡੀ ਖੇਡ ਮੇਲੇ ਵਿੱਚ ਕਾਲਾ ਭੁਟਾਲ, ਧਰਮਾ ਸਿੰਘ ਅਤੇ ਗੁਰਤੇਜ ਕੋਟੜਾ ਨੇ ਸ਼ਲਾਘਾਯੋਗ ਕੁਮੈਂਟਰੀ ਕੀਤੀ। ਇਸ ਕਬੱਡੀ ਟੂਰਨਾਮੈਂਟ ਵਿੱਚ 57 ਕਿੱਲੋ ਹਰਿਆਣਾ ਸ਼ਿਮਲਾ ਫਸਟ ਅਤੇ ਭੁਟਾਲ ਕਲਾਂ ਸੈਕੰਡ, 72 ਕਿੱਲੋ ਰਾਏਧਰਾਣਾ ਫਸ਼ਟ ਅਤੇ ਕੁਲਰੀਆਂ ਸੈਕੰਡ, ਓਪਨ ਵਿੱਚ ਦਿੜ੍ਹਬਾ ਫਸਟ ਅਤੇ ਲਹਿਲ ਕਲਾਂ ਸੈਕੰਡ, ਬੈਸਟ ਰੈਡਰ ਪ੍ਰਵੀਨ ਅਤੇ ਬੈਸਟ ਜਾਫੀ ਸੱਤੀ ਦਿੜ੍ਹਬਾ ਇਸ ਮੌਕੇ ਇਨਾਮਾਂ ਵੰਡ ਕਲੱਬ ਪ੍ਰਧਾਨ ਤਰਸੇਮ ਸੇਮੀ ਨੇ ਸਮੂਹ ਮੈਬਰਾਂ ਨੇ ਸ਼ਿਰਕਤ ਕੀਤੀ।