ਬਲਜੀਤ ਸਿੰਘ ਟਿੱਬਾ, ਸ਼ੇਰਪੁਰ : ਪਿੰਡ ਈਸਾਪੁਰ ਤੋਂ ਕਿਸਾਨ ਆਗੂ ਸਮਸ਼ੇਰ ਸਿੰਘ ਲੰਡਾ ਦੀ ਅਗਵਾਈ ਵਿੱਚ ਜਥਾ ਕਿਸਾਨ ਧਰਨਾ ਸੰਗਰੂਰ ਲਈ ਰਵਾਨਾ ਹੁੰਦਾ ਹੋਇਆ। ਕਿਸਾਨ ਆਗੂ ਸਮਸ਼ੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਈਸਾਪੁਰ ਤੋਂ ਲਗਾਤਾਰ 1 ਅਕਤੂਬਰ ਤੋਂ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਸਮੇਤ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਿਸਾਨ ਜਥੇਬੰਦੀ ਦੇ ਦਿੱਤੇ ਪ੍ਰਰੋਗਰਾਮ ਅਨੁਸਾਰ ਅਸੀਂ ਪਿੰਡ ਵੱਲੋਂ ਪੂਰਨ ਤੌਰ 'ਤੇ ਹਰ ਤਰ੍ਹਾਂ ਨਾਲ ਸਹਿਯੋਗ ਕਰਾਂਗੇ। ਇਸ ਮੌਕੇ ਜਗਰੂਪ ਸਿੰਘ, ਸੁਖਪਾਲ ਸਿੰਘ, ਭਿੰਦਰ ਸਿੰਘ, ਜਰਨੈਲ ਸਿੰਘ, ਮੁਖਤਿਆਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

------