ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹੇ ਦੇ ਵੱਖ-ਵੱਖ ਮੰਦਰਾਂ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ਗਿਆ। ਮੰਦਰਾਂ 'ਚ ਸਵੇਰੇ ਤੋਂ ਹੀ ਸ਼ਰਧਾਲੂਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਤੇ ਰਾਤ ਤੱਕ ਚੱਲੇ ਪ੍ਰਰੋਗਰਾਮਾਂ 'ਚ ਲੋਕਾਂ ਨੇ ਨੱਚ ਟੱਪ ਕੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਗੁਣਗਾਨ ਕੀਤਾ। ਸ਼ਹਿਰ 'ਚ ਸਵੇਰੇ ਪ੍ਰਭਾਵ ਫ਼ੇਰੀ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਸਥਾਨਕ ਗੀਤਾ ਭਵਨ ਵਿਖੇ ਸਮਾਪਤ ਹੋਈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼ਹਿਰ ਦੇ ਕ੍ਰਿਸ਼ਨ ਪੰਚਾਇਤੀ ਮੰਦਰ, ਗੀਤਾ ਭਵਨ, ਬੀਬੀ ਸੁਖਦੇਵੀ ਮੰਦਰ, ਰਾਧਾਕ੍ਰਿਸ਼ਨਾ ਮੰਦਰ, ਐਸਡੀ ਸਭਾ ਮੰਦਰ, ਮੰਦਿਰ ਬਾਬਾ ਗੀਟੀ ਬਾਲਾ, ਰਾਮ ਬਾਗ ਮੰਦਿਰ, ਸ਼ਿਵ ਮੰਦਰ, ਪ੍ਰਰਾਚੀਨ ਸ਼ਿਵ ਮੰਦਰ, ਸ਼੍ਰੀ ਬਾਲਾ ਧਾਮ ਮੰਦਰ, ਐਸਡੀ ਸਭਾ ਸਕੂਲ, ਨਿਰਾਲੇ ਬਾਬਾ ਮੰਦਰ, ਸ਼੍ਰੀ ਆਦਿ ਸ਼ਕਤੀ ਕਲਾਂ ਮੰਦਰ, ਸ਼੍ਰੀ ਬਾਲਾ ਜੀ ਧਾਮ ਮੰਦਰ ਤੋਂ ਇਲਾਵਾ ਵੱਖ-ਵੱਖ ਮੰਦਰਾਂ 'ਚ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸ਼੍ਰੀ ਹਨੂਮਾਨ ਧਾਮ ਮੰਦਰ 'ਚ ਮਨੀਸ਼ ਬਾਂਸਲ, ਗੁਲਸ਼ਨ ਧੀਮਾਨ ਅਮਲੋਹ ਵਾਲਿਆਂ ਨੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੀਤਾ ਭਵਨ, ਐਸਡੀ ਸਭਾ ਸਕੂਲ, ਸ਼੍ਰੀ ਆਦਿ ਸ਼ਕਤੀ ਕਲਾਂ ਮੰਦਰ 'ਚ ਸੁੰਦਰ-ਸੁੰਦਰ ਝਾਕੀਆਂ ਸ਼੍ਰੀ ਕ੍ਰਿਸ਼ਨ ਜੀ ਦੀ, ਦੁਰਗਾ ਮਾਤਾ, ਸ਼ੇਰਾਂ ਵਾਲੀ ਮਾਤਾ ਆਦਿ ਕੱਢੀਆਂ ਗਈਆਂ। ਜ਼ਿਕਰਯੋਗ ਹੈ ਕਿ ਤਿਉਹਾਰ ਤੋਂ ਇਕ ਦਿਨ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕਰ ਲਏ ਸਨ ਤੇ ਸ਼ਹਿਰ ਦੇ ਪ੍ਰਮੁੱਖ ਮੰਦਰਾਂ 'ਚ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਤਾਂ ਕਿ ਕੋਈ ਵੱਡੀ ਘਟਨਾ ਤੋਂ ਬਚਾਅ ਹੋ ਸਕੇ। ਜ਼ਿਲ੍ਹੇ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਤੇ ਸਰਧਾਪੂਰਵਕ ਮਨਾਇਆ ਗਿਆ।