ਪੱਤਰ ਪ੍ਰਰੇਰਕ, ਤਪਾ ਮੰਡੀ : ਤਪਾ ਮੰਡੀ ਵਿਖੇ ਜਨਮ ਅਸ਼ਟਮੀ ਦਾ ਤਿਊਹਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਮੰਦਰਾਂ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਵੱਡੀ ਭੀੜ ਭਗਵਾਨ ਕ੍ਰਿਸ਼ਨ ਦੇ ਦਰਸ਼ਨਾਂ ਲਈ ਪੁੱਜੀ। ਸੰਤ ਬਾਬਾ ਵੀਰਗਿਰ ਆਸ਼ਰਮ ਵਿਖੇ ਸੰਤ ਰਾਜਗਿਰ ਜੀ ਵੱਲੋਂ ਭਗਵਾਨ ਕ੍ਰਿਸ਼ਨ ਦੀ ਮਹਿਮਾ ਦਾ ਗੁਨਗਾਣ ਕੀਤਾ ਗਿਆ। ਬਾਬਾ ਇੰਦਰ ਦਾਸ ਗਊਸ਼ਾਲਾ ਵਿਖੇ ਸਥਿਤ ਕ੍ਰਿਸ਼ਨ ਮੰਦਰ ਵਿਖੇ ਵੀ ਕੀਰਤਨ ਕੀਤਾ ਗਿਆ। ਰਾਤ ਨੂੰ ਗੀਤਾ ਭਵਨ, ਸਰਾਂ ਮੰਦਰ, ਪੰਚਾਇਤੀ ਮੰਦਰ, ਨੈਣਾ ਦੇਵੀ ਮੰਦਿਰ, ਬ੍ਹਮਕੁਮਾਰੀ ਆਸ਼ਰਮ ਵਿਖੇ ਸੁੰਦਰ-ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਗੀਤਾ ਭਵਨ ਵਿਖੇ ਸਮਾਗਮ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਰੀਬਨ ਕੱਟਕੇ ਕੀਤਾ। ਸਰਾਂ ਮੰਦਰ ਵਿਖੇ ਯੂਥ ਅੱਗਰਵਾਲ ਸਭਾ ਦੇ ਪ੍ਰਧਾਨ ਤੇ ਉਘੇ ਉਦਯੋਗਪਤੀ ਮੋਹਿਤ ਸਿੰਗਲਾ ਨੇ ਆਪਣੇ ਪਰਿਵਾਰ ਸਮੇਤ ਰੀਬਨ ਕੱਟਿਆ ਤੇ ਜੋਤੀ ਪ੍ਰਚੰਡ ਕੀਤੀ। ਮੋਹਿਤ ਸਿੰਗਲਾ ਨੇ ਕਿਹਾ ਕਿ ਮਨੁੱਖ ਦੇ ਹਰ ਸ਼ਹਿ ਦੀ ਡੋਰ ਉਸ ਮੁਰਲੀ ਵਾਲੇ ਦੇ ਹੱਥ 'ਚ ਹੈ ਉਹੀ ਸਾਰੀ ਸਿ੍ਸ਼ਟੀ ਨੂੰ ਆਪਣੀ ਮਰਜ਼ੀ ਨਾਲ ਚਲਾਉਂਦਾ ਹੈ ਤੇ ਉਹੀ ਪਾਲਣਹਾਰ ਹੈ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਰੇਮ ਕੁਮਾਰ ਭੂਤ, ਭੂਸ਼ਣ ਘੜ੍ਹੈਲਾ, ਬਬਲਾ ਇਲੈਕਟੋ੍ਨਿਕ ਵਾਲਾ, ਕੌਂਸਲਰ ਬੁੱਧਰਾਮ ਿਢੱਲਵਾਂ, ਰਵੀ ਮਹਿਤਾ, ਰਮੇਸ਼ ਸਿੰਗਲਾ, ਦੇਵ ਰਾਜ ਿਢੱਲਵਾਂ, ਤੋਤੀ ਤਾਜੋ, ਤਰਸੇਮ ਧੂਰਕੋਟੀਆ ਤੇ ਵਿਜੈ ਧੂਰਕੋਟੀਆ ਆਦਿ ਵੀ ਹਾਜ਼ਰ ਸਨ।