ਯੋਗੇਸ਼ ਸ਼ਰਮਾ, ਭਦੌੜ : ਕਸਬਾ ਭਦੌੜ ਦੇ ਵੱਖ-ਵੱਖ ਮੰਦਿਰਾਂ 'ਚ ਸ੍ਰੀ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਨਿਰਾਲੇ ਬਾਬਾ ਗਊਧਾਮ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿੱਥੇ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਪਰਿਵਾਰ ਸਮੇਤ ਉਚੇਚੇ ਤੌਰ 'ਤੇ ਪੁੱਜੇ ਤੇ ਉਨ੍ਹਾਂ ਸ਼ਰਧਾਲੂਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਇਸ ਮੌਕੇ ਭਜਨ ਮੰਡਲੀ ਬਰਨਾਲਾ ਵਲੋਂ ਕਿ੍ਸ਼ਨ ਭਗਵਾਨ ਦਾ ਗੁਣਗਾਨ ਕੀਤਾ ਗਿਆ। ਪੁਰਸ਼ਾਂ ਤੇ ਮਰਦਾਂ ਵਲੋਂ ਨੱਚ ਗਾ ਕੇ ਭਗਵਾਨ ਕਿ੍ਸ਼ਨ ਜੀ ਦੇ ਆਗਮਨ ਮੌਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਨਿਰਾਲੇ ਬਾਬਾ ਗਊਧਾਮ ਵਲੋਂ ਸੰਗਤਾਂ ਲਈ ਖੁੱਲ੍ਹਾ ਲੰਗਰ ਲਗਾਇਆ ਗਿਆ। ਇਸ ਸਮੇਂ ਟਰੱਸਟ ਦੇ ਪ੍ਰਧਾਨ ਵਿਜੇ ਭਦੌੜ, ਸੈਕਟਰੀ ਰਘੂਨਾਥ ਜੈਨ, ਮਾ. ਸਤੀਸ਼ ਕੁਮਾਰ ਜਨਤਾ ਵਾਲੇ, ਰਾਜਨ ਸਿਗਲਾ ਜਨਤਾ ਵਾਲੇ, ਦੀਪਕ ਬਜਾਜ, ਸ਼ਬਨਮ ਕੌਰ, ਡੌਲੀ ਬਾਸਲ, ਜੋਤੀ ਗਰਗ, ਰੀਨਾ ਗੁਪਤਾ, ਨੀਤੂ ਸਿਗਲਾ, ਰਮੇਸ਼ ਗਰਗ, ਵਿਨੋਦ ਸਿੰਗਲਾ ਟੈਟ ਵਾਲੇ, ਵਿਨੋਦ ਗਰਗ, ਆਸ਼ੂ ਗਰਗ, ਭੋਲਾ ਜੈਨ, ਬੱਬੀ ਸ਼ਰਮਾ, ਰਮਨ ਜੈਨ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ।ਇਸੇ ਤਰ੍ਹਾਂ ਪੁਰਾਤਨ ਵੈਰਾਗੀਆਂ ਵਾਲੇ ਮੰਦਰ 'ਚ ਵੀ ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿੱਥੇ ਸੁਰਜੀਤ ਸਿੰਘ ਹੋਰਾ ਦੇ ਕਵੀਸ਼ਰੀ ਜਥੇ ਵਲੋ ਵਾਰਾ ਗਾ ਕੇ ਭਗਤਾ ਨੂੰ ਨਿਹਾਲ ਕੀਤਾ। ਇਸ ਸਮੇਂ ਕਿ੍ਸ਼ਨ ਚੰਦ ਵੈਰਾਗੀ , ਕਾਲਾ ਬਾਵਾ, ਕੌਰ ਸ਼ਰਮਾ, ਅਸ਼ੋਕ ਵਰਮਾ ਆਦਿ ਹਾਜ਼ਰ ਸਨ।