ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ

ਇਸ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ।ਇਸ ਮੌਕੇ ਨਿੱਕੇ-ਨਿੱਕੇ ਬੱਚਿਆਂ ਵੱਲੋਂ ਰੰਗਾ-ਰੰਗ ਪੋ੍ਗਰਾਮ ਪੇਸ਼ ਕੀਤਾ ਗਿਆ ਤੇ ਕੋਰੀਓਗ੍ਰਾਫੀ ਪੇਸ਼ ਕੀਤੀ । ਵਿਦਿਆਰਥਣ ਜਸ਼ਨਪ੍ਰਰੀਤ ਕੌਰ ਅਤੇ ਗੁਰਕੀਰਤ ਸਿੰਘ ਨੇ ਸ਼੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਿਤ ਭਾਸ਼ਨ ਦਿੱਤਾ ।ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆ ਦੇ ਫੈਂਸੀ ਡਰੈਸ ਮੁਕਾਬਲੇ ਕਰਵਾਏ।ਜਿਸ ਵਿੱਚ ਬੱਚਿਆਂ ਨੇ ਕ੍ਰਿਸ਼ਨ ਅਤੇ ਰਾਧਾ ਦੀ ਪੌਸ਼ਾਕ ਪਹਿਨ ਕੇ ਮੁਕਾਬਲੇ ਵਿੱਚ ਭਾਗ ਲਿਆ ਅਤੇ ਬਾਕੀ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ।ਕੋਆਰਡੀਨੇਟਰ ਮੈਡਮ ਹਰਭਵਨ ਕੌਰ ਅਤੇ ਅੰਜਲੀ ਮੈਡਮ ਨੇ ਜੱਜ ਦੀ ਭੁਮਿਕਾ ਨਿਭਾਈ।ਮੰਚ ਸੰਚਾਲਨ ਦੀ ਭੁਮਿਕਾ ਮੈਡਮ ਗੁਰਮੀਤ ਕੌਰ ਨੇ ਬਾਖੂਬੀ ਨਿਭਾਈ। ਸਕੂਲ ਮੈਨੇਜਮੈਟ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਪਿੰ੍ਸੀਪਲ ਵਿਕਰਮ ਸ਼ਰਮਾ ਨੇ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ।ਇਸ ਮੌਕੇ ਮੈਡਮ ਸੰਜਨਾ,ਜਗਦੀਪ ਕੌਰ,ਨੇਹਾ ਰਾਣੀ,ਰੇਖਾ ਰਾਣੀ, ਕੁਲਦੀਪ ਕੌਰ,ਇੰਦਰਜੀਤ ਕੌਰ, ਰਜਤ ਤੇ ਸਕੂਲ ਸਟਾਫ ਮੌਜੂਦ ਰਿਹਾ।