ਬੂਟਾ ਸਿੰਘ ਚੌਹਾਨ, ਸੰਗਰੂਰ : ਆਲ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੀ ਮਹੀਨਾਵਾਰ ਮੀਟਿੰਗ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਪ੍ਰਧਾਨ ਅਰਜਨ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਹੋਈ।

ਜਗਦੀਸ਼ ਸ਼ਰਮਾ ਨੇ ਪਿਛਲੀ ਮੀਟਿੰਗ ਤੋਂ ਬਾਅਦ ਹੁਣ ਤੱਕ ਐਸੋਸੀਏਸ਼ਨ ਦੀ ਪ੍ਰਗਤੀ ਬਾਰੇ ਦੱਸਿਆ ਜਿਸ ਵਿੱਚ ਲੀਡ ਬੈਂਕ, ਸਟੇਟ ਬੈਂਕ ਆਫ਼ ਇੰਡੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਆਪ ਜੀ ਦੇ ਅਧੀਨ ਕੰਮ ਕਰ ਰਹੀਆਂ ਬੈਂਕ ਬ੍ਰਾਚਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਪਾਸ ਬੁੱਕਾਂ ਨੂੰ ਅਪ-ਟੂ-ਡੇਟ ਕਰਨ ਜੋ ਨਹੀਂ ਹੋ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਸਹਿਮਤ ਹੋਈਆਂ ਮੰਗਾਂ ਜਿਵੇ-ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਸਮਾਂਬੱਧ ਕਰ ਕੇ ਦਿੱਤੀ ਜਾਵੇ ਜੋ ਕਿ ਇਸ ਕਮਿਸ਼ਨ ਦੀ ਮਿਆਦ 31 ਦਸੰਬਰ ਕਰ ਦਿੱਤੀ ਗਈ ਹੈ ਬਾਰੇ ਰੋਹ ਪ੍ਰਗਟ ਕੀਤੀ ਗਿਆ ਹੈ।

ਦੂਸਰੇ ਪਾਸੇ ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਦੇ ਮੈਡੀਕਲ ਬਿੱਲ ਸਿਵਲ ਸਰਜਨ ਸੰਗਰੂਰ ਦੇ ਦਫ਼ਤਰ ਵਿਖੇ ਪ੍ਰਵਾਨਗੀ ਹਿੱਤ ਪਏ ਹਨ। ਜਿਸ ਬਾਰੇ ਸਿਵਲ ਸਰਜਨ ਸੰਗਰੂਰ ਨੂੰ ਸਮੇਂ-ਸਮੇਂ ਸਿਰ ਮੰਗ ਪੱਤਰ ਅਤੇ ਮਿਲ ਕੇ ਇਨ੍ਹਾਂ ਦਾ ਨਿਪਟਾਰਾ ਕਰਨ ਲਈ ਮੰਗ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਅਜੇ ਵੀ ਕਰੋੜਾਂ ਰੁਪਏ ਦੇ ਬਿੱਲ ਪੈਡਿੰਗ ਪਏ ਹਨ। ਇਸੇ ਤਰ੍ਹਾਂ ਹੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਵੱਲੋਂ ਵੀ ਮੈਡੀਕਲ ਬਿੱਲਾਂ ਦੀ ਪ੍ਰਵਾਨਗੀ ਬੜੀ ਧੀਮੀ ਗਤੀ ਨਾਲ ਹੋ ਰਹੀ ਹੈ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਗਦੀਸ਼ ਸ਼ਰਮਾ, ਅਮਰ ਨਾਥ ਸ਼ਰਮਾ, ਬਲਬੀਰ ਸਿੰਘ ਰਤਨ, ਜਗਰੂਪ ਸਿੰਘ ਭੁੱਲਰ, ਬਿੱਕਰ ਸਿੰਘ ਸਿਬੀਆਂ, ਖ਼ਜ਼ਾਨ ਚੰਦ ਅਹਿਮਦਗੜ੍ਹ ਨੇ ਸਰਕਾਰ ਦੀ ਸਖ਼ਤਾਂ ਲਫ਼ਜਾਂ ਵਿੱਚ ਨਿਖੇਧੀ ਕੀਤੀ ਹੈ।

ਇਸ ਮੌਕੇ ਰਾਮ ਲਾਲ ਸ਼ਰਮਾ, ਤਾਰਾ ਸਿੰਘ, ਸਤਨਾਮ ਬਾਜਵਾ, ਮੰਗਲ ਰਾਣਾ, ਗੁਰਚਰਨ ਸਿੰਘ, ਭਰਥਰੀ ਸਿੰਘ, ਦਰਸ਼ਨ ਸਿੰਘ, ਭੂਰਾ ਸਿੰਘ, ਬਲਵਿੰਦਰ ਸਿੰਘ, ਹਰਚਰਨ ਸਿੰਘ, ਜੀਤਨ ਚੌਪੜਾ, ਬਲਵਿੰਦਰ ਸਿੰਘ ਬਾਲੀਆਂ ਵੀ ਹਾਜ਼ਰ ਸਨ।