ਕਸਬਾ, ਮਿੱਠਾ, ਸੰਗਰੂਰ :

ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਸੰਗਰੂਰ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। 'ਸਾਡਾ ਉਦੇਸ਼ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼' ਵਿਸ਼ੇ 'ਤੇ ਵਿਚਾਰਾਂ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ਸਾਥੀ ਸੀਤਾ ਰਾਮ ਸ਼ਰਮਾ, ਮੇਲਾ ਸਿੰਘ ਪੁੰਨਾਂਵਾਲ ਅਤੇ ਬਿਜਲੀ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਜੀਵਨ ਸਿੰਘ ਨੇ ਕੀਤੀ।

ਮੁਲਾਜ਼ਮਾਂ ਦੇ ਸੂਬਾਈ ਆਗੂ ਰਣਜੀਤ ਸਿੰਘ ਰਾਣਵਾਂ ਅਤੇ ਜਗਦੇਵ ਬਾਹੀਆ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਕੋਈ ਵਿਅਕਤੀ ਵਿਸ਼ੇਸ਼ ਨਾ ਰਹਿ ਕੇ ਇੱਕ ਸੋਚ ਵਿਚਾਰਧਾਰਾ ਦਾ ਪ੍ਰਤੀਕ ਬਣ ਚੁੱਕਿਆ ਹੈ। ਉਹ ਸੋਚ ਜਿਹੜੀ ਸੱਤਾ ਪਰਿਵਰਤਨ ਨਹੀਂ ਵਿਵਸਥਾ ਪਰਿਵਰਤਨ ਲਈ ਕਰਮਸ਼ੀਲ ਸੀ। ਉਹ ਸੋਚ ਜਿਹੜੀ ਮਨੱਖ ਦੀ ਮਨੁੱਖ ਹੱਥਂੋ ਗੁਲਾਮੀ, ਜਾਤ ਪਾਤ, ਧਰਮ, ਬੋਲੀ ਅਤੇ ਖਿੱਤਾ ਵਿਸ਼ੇਸ਼ ਦੇ ਅਧਾਰਿਤ ਸਮਾਜਿਕ ਆਰਥਿਕ ਸਭਿਆਚਾਰਕ ਤੇ ਰਾਜਨੀਤਕ ਵਿਤਕਰੇ ਵਾਲੀ ਵਿਵਸਥਾ ਦੀ ਥਾਂ ਬਰਾਬਰਤਾ ਵਾਲੀ ਵਿਵਸਥਾ ਸਿਰਜਣਾ ਦਾ ਟੀਚਾ ਰੱਖਦੀ ਸੀ।

ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਡਾ. ਮਨਜਿੰਦਰ ਸਿੰਘ ਧਾਲੀਵਾਲ ਵੱਲੋਂ ਸਹੀਦ ਭਗਤ ਸਿੰਘ ਦੇ ਜੀਵਨ ਬਾਰੇ ਵਿਸਥਾਰ 'ਚ ਚਾਨਣਾ ਪਾਇਆ। ਸਾਥੀ ਧਾਲੀਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਅਗਾਂਹ ਵਧੂ ਸਹਿਤ ਨਾਲ ਜੁੜਨ ਦੀ ਲੋੜ ਹੈ। ਸਾਥੀ ਸੀਤਾ ਰਾਮ ਸ਼ਰਮਾ ਅਤੇ ਸਾਥੀ ਯਾਦਵਿੰਦਰ ਸਫੀਪੁਰ ਨੇ ਵੀ ਭਗਤ ਸਿੰਘ ਦੇ 114 ਵੇਂ ਜਨਮ ਦਿਹਾੜੇ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਬਿੱਕਰ ਸਿੰਘ ਸਿਬੀਆ, ਰਮੇਸ਼ ਕੁਮਾਰ, ਗੁਰਮੀਤ ਮਿੱਡਾ, ਹੰਸ ਰਾਜ ਦੀਦਾਰਗੜ੍ਹੁ, ਗੁਰਤੇਜ ਸ਼ਰਮਾ, ਸਰੀਫ ਮੁਹੰਮਦ, ਬਲਦੇਵ ਹਥਨ, ਸੰਦੀਪ ਸਿੰਘ, ਕੇਵਲ ਸਿੰਘ ਗੁੱਜਰਾਂ, ਦਲਵਾਰਾ ਸਿੰਘ ਅਤੇ ਅਮਰੀਕ ਸਿੰਘ ਖੇੜੀ ਵੀ ਹਾਜ਼ਰ ਸਨ।