ਦਰਸ਼ਨ ਸਿੰਘ ਚੌਹਾਨ, ਸੁਨਾਮ

ਪਹਿਲੀ ਤੋਂ ਛੇ ਅਗਸਤ ਤੱਕ ਕੋਲੰਬੀਆਂ ਵਿਖੇ ਹੋਈ ਵਰਲਡ ਅਥਲੈਟਿਕਸ ਚੈਂਪੀਅਨਸ਼ਪਿ ਵਿੱਚ ਅੰਡਰ 20 ਦੇ 400 ਮੀਟਰ ਅੜਿੱਕਾ ਦੌੜ ਵਿੱਚ ਹਿੱਸਾ ਲੈਕੇ ਪੰਜਵੇਂ ਸਥਾਨ ਤੇ ਰਹੇ ਸੁਨਾਮ ਸ਼ਹਿਰ ਦੇ ਅਥਲੀਟ ਹਰਦੀਪ ਕੁਮਾਰ ਦਾ ਵੀਰਵਾਰ ਸ਼ਾਮ ਨੂੰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਦੇ ਗਰਾਉਂਡ ਵਿੱਚ ਵਾਪਿਸ ਪਰਤਣ ਤੇ ਸੀਨੀਅਰ ਅਥਲੀਟਾਂ ਸਮੇਤ ਹੋਰਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਕੌਮਾਂਤਰੀ ਪੱਧਰ ਦੇ ਅਥਲੀਟ ਹਰਦੀਪ ਕੁਮਾਰ ਦੇ ਕੋਚ ਸੰਦੀਪ ਸਿੰਘ ਸੋਨੀ ਨੇ ਦੱਸਿਆ ਕਿ ਹਰਦੀਪ ਕੁਮਾਰ ਨੇ ਗੁਜਰਾਤ ਵਿੱਚ ਹੋਈ ਨੈਸ਼ਨਲ ਅੰਡਰ 20 ਅਥਲੈਟਿਕਸ 400 ਮੀਟਰ ਅੜਿੱਕਾ ਦੌੜ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ ਜਿਸ ਤੋਂ ਬਾਅਦ ਇਸਦੀ ਚੋਣ ਵਰਲਡ ਅਥਲੈਟਿਕਸ ਚੈਂਪੀਅਨਸ਼ਪਿ ਲਈ ਹੋਈ ਸੀ। ਉਨਾਂ੍ਹ ਦੱਸਿਆ ਕਿ ਹਰਦੀਪ ਕੁਮਾਰ ਪੰਜਾਬ ਦਾ ਇਕੱਲਾ ਹੀ ਖਿਡਾਰੀ ਸੀ ਜਿਸ ਨੇ ਸੰਸਾਰ ਪੱਧਰ ਦੇ ਮੁਕਾਬਲੇ ਵਿੱਚ ਭਾਗ ਲਿਆ ਅਤੇ ਸੰਸਾਰ ਪੱਧਰ ਦੇ ਮੁਕਾਬਲੇ ਚ ਪੰਜਵਾਂ ਸਥਾਨ ਹਾਸਲ ਕਰਕੇ ਸੁਨਾਮ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਕੋਚ ਸੰਦੀਪ ਸਿੰਘ ਸੋਨੀ ਨੇ ਦੱਸਿਆ ਕਿ ਕਾਲਜ ਗਰਾਉਂਡ ਵਿੱਚ ਪਹੁੰਚਣ ਤੇ ਕੋਚ ਦਵਿੰਦਰ ਸਿੰਘ ਿਢੱਲੋਂ , ਕੋਚ ਸੰਦੀਪ ਸਿੰਘ ਸੋਨੀ ,ਇੰਟਰਨੈਸਨਲ ਮਾਸਟਰ ਐਥਲੀਟ ਸਹਾਇਕ ਥਾਣੇਦਾਰ ਸਰਬਜੀਤ ਸਿੰਘ, ਹੈਡ ਟੀਚਰ ਹਰਦੀਪ ਸਿੰਘ ,ਮਨਦੀਪ ਸਿੰਘ ਡੀ ਪੀ ਟੀਚਰ,ਕੌਮੀ ਅਥਲੀਟ ਕਮਲਪ੍ਰਰੀਤ ਸਿੰਘ ਡੀ.ਪੀ, ,ਬਰਖਾ ਸਿੰਘ , ਹਾਕੀ ਕੋਚ ਗੁਰਪ੍ਰਰੀਤ ਸਿੰਘ ਚੀਮਾਂ, ਨਰੇਸ਼ ਸਰਮਾਂ ,ਪਿ੍ਰਤਪਾਲ ਸਿੰਘ ਇੰਟਰਨੈਸ਼ਨਲ ਬਾਕਸਿੰਗ ਰੈਫਰੀ,ਸਹਾਇਕ ਪੋ੍ਫੈਸਰ ਹਰਮੀਤ ਸਿੰਘ, ਅਮਨਦੀਪ ਸਿੰਘ ਸਮੇਤ ਹੋਰਨਾਂ ਨੇ ਅਥਲੀਟ ਹਰਦੀਪ ਕੁਮਾਰ ਦਾ ਸਨਮਾਨ ਕੀਤਾ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।