ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਅੰਤਰ-ਰਾਸ਼ਟਰੀ ਕਾਮਨਵੈਲਥ ਦਿਵਸ ਮਨਾਇਆ ਗਿਆ। ਅਕੈਡਮੀ ਦੇ ਪ੍ਰਬੰਧਕੀ ਡਾਇਰੈਕਟਰ ਰਾਜ ਕੁਮਾਰ ਨੇ ਦੱਸਿਆ ਕਾਮਨਵੈਲਥ ਦਿਵਸ ਮਨਾਏ ਜਾਣ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਅਕੈਡਮੀ ਦੇ ਪਿ੍ਰੰਸੀਪਲ ਨਵੀਕਿਰਨ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 1958 ਈਸਵੀ ਵਿਚ ਰੋਲਡ ਮੈਕਮਿਲਨ ਨੇ ਸੰਸਦ ਵਿਚ ਕਾਮਨਵੈਲਥ ਦਿਵਸ ਦੀ ਘੋਸ਼ਣਾ ਕੀਤੀ। ਅਕੈਡਮੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਕਾਮਨਵੈਲਥ ਦਿਵਸ ਵੱਖ-ਵੱਖ ਮੈਂਬਰ ਦੇਸ਼ਾਂ ਦੀ ਏਕਤਾ ਤੇ ਭਾਈਚਾਰਕ ਸਾਂਝ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਵਸ ਮੌਕੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਅਕੈਡਮੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਤੱਗੜ, ਉਪ ਪਿ੍ਰੰਸੀਪਲ ਕੁਲਦੀਪ ਸਿੰਘ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਮੌਜੂਦ ਸਨ ਅਤੇ ਭਾਸ਼ਣ ਮੁਕਾਬਲਿਆਂ ਦੇ ਜੇਤੂ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ।

ਫੋਟੋ-2

ਕੈਪਸ਼ਨ-ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਅੰਤਰ-ਰਾਸ਼ਟਰੀ ਕਾਮਨਵੈਲਥ ਦਿਵਸ ਮਨਾਉਣ ਸਮੇਂ ਵਿਦਿਆਰਥੀ।