<

p> ਸ਼ੰਭੂ ਗੋਇਲ, ਲਹਿਰਾਗਾਗਾ :

ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਡੀਐੱਸਪੀ ਲਹਿਰਾ ਰੌਸ਼ਨ ਲਾਲ, ਥਾਣਾ ਸਦਰ ਮੁਖੀ ਸੁਰਿੰਦਰ ਭੱਲਾ ਅਤੇ ਸਿਟੀ ਇੰਚਾਰਜ਼ ਪ੍ਰਸ਼ੋਤਮ ਸ਼ਰਮਾ ਨੇ ਸਥਾਨਕ ਜੀਪੀਐੱਫ ਕੰਪਲੈਕਸ ਵਿਖੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੀ ਇਕੱਤਰਤਾ ਦੌਰਾਨ ਚੌਕਸੀ ਵਰਤਣ ਲਈ ਪ੍ਰਰੇਰਿਤ ਕੀਤਾ।

ਹਨੁਮੰਤ ਧਾਮ ਦੇ ਪ੍ਰਧਾਨ ਸਤੀਸ਼ ਕੁਮਾਰ ਗੋਇਲ ਡੇਅਰੀ ਵਾਲੇ, ਸਨਾਤਨ ਧਰਮ ਮੰਦਿਰ ਕਮੇਟੀ ਦੇ ਜੀਵਨ ਕੁਮਾਰ ਮਿੱਤਲ ਅਤੇ ਰਾਮਪਾਲ, ਸਥਾਨਕ ਸਨਾਤਨ ਧਰਮ ਯੂਥ ਦੇ ਸੁਰੇਸ਼ ਕੁਮਾਰ ਅਤੇ ਵਰਿੰਦਰ ਵਿੱਕੀ, ਕਾਲੀ ਮਾਤਾ ਮੰਦਿਰ ਦੇ ਰਾਜ ਕੁਮਾਰ ਸ਼ਰਮਾ ਤੋਂ ਇਲਾਵਾ ਹੋਰ ਵੀ ਧਾਰਮਿਕ ਮੰਦਿਰ ਅਤੇ ਗੁਰੂ ਘਰਾਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਭਾਗ ਲਿਆ।

ਡੀਐੱਸਪੀ ਰੋਸ਼ਨ ਲਾਲ ਨੇ ਕਿਹਾ ਕਿ ਜਨਮ ਅਸ਼ਟਮੀ ਸਮੇਂ ਮੰਦਿਰਾਂ ਵਿੱਚ ਇਕੱਠ ਨਾ ਹੋਣ ਦਿੱਤਾ ਜਾਵੇ। ਕਿਉਂਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਸਰਕਾਰ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਇਸ ਲਈ ਸ਼ਰਧਾਲੂਆਂ ਨੂੰ ਮੱਥਾ ਟੇਕਣ ਉਪਰੰਤ ਘਰੋ ਘਰੀਂ ਜਾਣ ਲਈ ਪ੍ਰਰੇਰਿਤ ਕੀਤਾ ਜਾਵੇ। ਇਸ ਸਮੇਂ ਸੁਰੇਸ਼ ਕੁਮਾਰ ਠੇਕੇਦਾਰ, ਸੰਜੀਵ ਕੁਮਾਰ ਰੋਡਾ, ਪਵਨ ਕੁਮਾਰ ਮੱਲਾ ਅਤੇ ਹੋਰ ਵੀ ਆਗੂ ਹਾਜ਼ਰ ਸਨ।