ਅਰਵਿੰਦ ਰੰਗੀ, ਤਪਾ ਮੰਡੀ : ਵੀਰਵਾਰ ਰਾਤ ਕੋਈ 8 ਵਜੇ ਦੇ ਕਰੀਬ ਘੁੰਨਸ ਲਿੰਕ ਰੋਡ 'ਤੇ ਬਿਨ੍ਹਾਂ ਲਾਈਟ ਮੋਟਰਸਾਇਕਲ ਦਾ ਸੰਤੁਲਨ ਵਿਗੜਣ ਕਾਰਨ ਖੇਤਾਂ 'ਚ ਪਲਟਣ ਕਾਰਨ ਸਵਾਰ ਤਿੰਨ ਬੱਚਿਆਂ ਸਮੇਤ 4 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਹਸਪਤਾਲ ਤਪਾ 'ਚ ਜੇਰੇ ਇਲਾਜ ਸੀਰਾ ਸਿੰਘ ਪੁੱਤਰ ਘੱਲ ਸਿੰਘ ਵਾਸੀ ਬਾਜੀਗਰ ਬਸਤੀ ਤਪਾ ਅਪਣੇ ਸਹੁਰੇ ਦੇ ਭੋਗ ਸਮਾਗਮ ਤੋਂ ਵਾਪਸ ਤਪਾ ਤਿੰਨ ਬੱਚਿਆਂ ਸਮੇਤ ਆ ਰਿਹਾ ਸੀ ਜਦ ਸ਼ਾਮਾ ਪਬਲਿਕ ਸਕੂਲ ਨਜਦੀਕ ਪੁੱਜਾ ਤਾਂ ਮੋਟਰਸਾਇਕਲ ਦੀ ਲਾਈਟ ਨਾ ਹੋਣ ਕਾਰਨ ਕੂਹਣੀ ਮੌੜ ਦਾ ਪਤਾ ਨਾ ਲੱਗਣ 'ਤੇ ਇੱਕ ਖੱਡੇ 'ਚ ਵੱਜਣ ਕਾਰਨ ਮੋਟਰਸਾਇਕਲ ਦਾ ਸੰਤੁਲਨ ਵਿਗੜਨ ਕਾਰਨ ਖੇਤਾਂ ਅੱਗੇ ਲੱਗੀਆਂ ਕੰਡਿਆਲੀ ਤਾਰਾਂ ਉਪਰੋਂ ਲੰਘਕੇ ਖੇਤਾਂ 'ਚ ਬੱਚਿਆਂ ਸਮੇਤ ਡਿੱਗ ਕੇ ਜ਼ਖ਼ਮੀ ਹੋ ਗਏ। ਖੇਤਾਂ 'ਚ ਕੰਮ ਕਰਦੇ ਕਿਸਾਨਾਂ ਨੂੰ ਜਦ ਹਾਦਸੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੂੰ ਸੂਚਿਤ ਕਰਨ ਤੇ ਜ਼ਖ਼ਮੀ ਬੱਚੇ ਅੰਜੂ (ਪੁੱਤਰੀ), ਬਿੰਦਾ (ਪੁੱਤਰ) ਤੇ ਭਤੀਜਾ ਜੱਸਾ ਨੂੰ ਹਸਪਤਾਲ ਤਪਾ ਦਾਖ਼ਲ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਦੈ ਹੀ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ।