ਮਨਜੀਤ ਸਿੰਘ ਲੇਲ੍ਹ, ਅਹਿਮਦਗੜ੍ਹ :

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਕਿਸਾਨ ਮੇਲਾ ਲਾਇਆ ਜਾਂਦਾ ਹੈ। ਜੋ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਲੁਧਿਆਣਾ ਵਿਖੇ ਨਾ ਲਾ ਕੇ ਸਗੋਂ ਵਰਚੁਅਲ ਇੰਟਰਨੈੱਟ ਰਾਹੀਂ 18 ਅਤੇ 19 ਸਤੰਬਰ ਨੂੰ ਲਾਇਆ ਜਾ ਰਿਹਾ ਹੈ। ਜਿਸ ਦਾ ਅੱਜ ਪਹਿਲਾ ਦਿਨ ਸੀ। ਇਸ ਕਿਸਾਨ ਮੇਲੇ ਦਾ ਲਾਭ ਲੋਕਾਂ ਤੱਕ ਬਚਾਉਣ ਲਈ ਪੰਜਾਬ ਦੇ ਹਲਕਿਆਂ ਦੇ ਵਿਧਾਇਕਾਂ ਨੂੰ ਕਿਹਾ ਕਿ ਆਪਣੇ ਆਪਣੇ ਹਲਕਿਆਂ ਅੰਦਰ ਖੇਤੀਬਾੜੀ ਅਫ਼ਸਰਾਂ ਨਾਲ ਮਿਲਕੇ ਵਰਚੁਅਲ ਤਰੀਕੇ ਨਾਲ ਇਸ ਮੇਲੇ ਦਾ ਲਾਭ ਕਿਸਾਨਾਂ ਤੱਕ ਪਹੰੁਚਾਇਆ ਜਾਵੇ।

ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਅਗਵਾਈ ਹੇਠ ਸ਼ਹਿਰ ਦੇ ਮੂਨਵਾਕ ਰੈਸਟੋਰੈਂਟ ਵਿਖੇ ਇਹ ਵਰਚੁਅਲ ਮੇਲਾ ਕਰਵਾਇਆ ਗਿਆ। ਇਸ ਕਿਸਾਨ ਮੇਲੇ ਵਿੱਚ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ 20 ਕਿਸਾਨਾਂ ਨੂੰ ਸ਼ਾਮਿਲ ਕੀਤਾ ਗਿਆ। ਮੇਲੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਆਨਲਾਈਨ ਸੰਬੋਧਨ ਕੀਤਾ।

ਇਸ ਮੌਕੇ ਤੇਜੀ ਕਮਾਲਪੁਰ ਸਿਆਸੀ ਸਕੱਤਰ ਧੀਮਾਨ, ਚੇਅਰਮੈਨ ਬਲਜਿੰਦਰ ਸਿੰਘ ਬੌੜਹਾਈ, ਐਮਐਸ ਬਿੱਟਾ ਪੀਏ ਧੀਮਾਨ, ਕੁਲਬੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਅਹਿਮਦਗੜ੍ਹ, ਮੁਹੰਮਦ ਜਮੀਲ ਬੀਟੀਐਮ, ਗੁਰਦੀਪ ਸਿੰਘ ਏਟੀਐੱਮ ਅਤੇ ਗੁਰਵਿੰਦਰ ਸਿੰਘ ਏਟੀਐੱਮ ਵੀ ਹਾਜ਼ਰ ਸਨ।

-----------