ਸ਼ੰਭੂ ਗੋਇਲ, ਲਹਿਰਾਗਾਗਾ : ਸਥਾਨਕ ਬੱਸ ਸਟੈਂਡ ਵਿਖੇ ਯਾਤਰੀਆਂ ਲਈ ਪੀਣ ਵਾਲੇ ਪਾਣੀ ਦੀ ਘਾਟ ਰੜਕ ਰਹੀ ਸੀ। ਜਿਸ ਨੂੰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਉਨਾਂ੍ਹ ਦੇ ਸਪੁੱਤਰ ਰਾਹੁਲ ਸਿੱਧੂ ਨੇ ਪੂਰਾ ਕਰ ਦਿੱਤਾ। ਜਿਸ ਦੇ ਚੱਲਦਿਆਂ ਅੱਜ ਇਸ ਵਾਟਰ ਕੂਲਰ ਦਾ ਉਦਘਾਟਨ ਉਨਾਂ੍ਹ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੇ ਕੀਤਾ। ਉਨਾਂ੍ਹ ਇਸ ਸਮੇਂ ਕਿਹਾ ਕਿ ਬੀਬੀ ਭੱਠਲ ਦੇ ਯਤਨਾਂ ਸਦਕਾ ਪੂਰੇ ਹਲਕੇ ਨੂੰ ਵਧੀਆ ਦਿੱਖ ਪ੍ਰਦਾਨ ਕੀਤੀ ਗਈ ਹੈ।

ਵਾਟਰ ਕੂਲਰ ਚਾਲੂ ਕਰਕੇ ਯਾਤਰੀਆਂ ਲਈ ਪੀਣ ਵਾਲਾ ਠੰਡਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਹੋਰ ਵੀ ਜੋ ਇੱਥੇ ਕਮੀ ਹੈ ਜਲਦੀ ਪੂਰੀ ਕੀਤੀ ਜਾਵੇਗੀ। ਇਸ ਸਮੇਂ ਟਰੱਕ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਸਿੰਗਲਾ ਠੇਕੇਦਾਰ, ਆੜ੍ਹਤੀ ਐਸ਼ੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ, ਨਗਰ ਕੌਂਸਲ ਦੇ ਜਸਵੀਰ ਸਿੰਘ, ਬਲਵੀਰ ਸਿੰਘ ਫ਼ੌਜੀ, ਮਦਨ ਵੈਦ ਆਦਿ ਮੌਜੂਦ ਸਨ। ਇਸ ਸਮੇਂ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ, ਦੁਕਾਨਦਾਰਾਂ ਅਤੇ ਯਾਤਰੀਆਂ ਨੇ ਬੀਬੀ ਭੱਠਲ ਦਾ ਧੰਨਵਾਦ ਕੀਤਾ।