ਚੇਤਨ ਮਹਿਰਾ, ਸੰਗਰੂਰ : ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਵਾਇਰਸ ਦੇ 13 ਨਵੇਂ ਮਰੀਜ਼ ਸਾਹਮਣੇ ਆਏ ਹਨ ਤੇ ਕੋਰੋਨਾ ਵਾਇਰਸ ਨਾਲ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 15426 ਤੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਜ਼ਿਲ੍ਹੇ 'ਚ ਗਿਣਤ.ੀ 838 ਹੋ ਗਈ ਹੈ। ਬਲਾਕ ਅਮਰਗੜ੍ਹ ਦਾ 44 ਸਾਲਾ ਵਿਅਕਤੀ ਦੀ ਚੰਡੀਗੜ੍ਹ ਅਤੇ ਬਲਾਕ ਸ਼ੇਰਪੁਰ ਦਾ 66 ਸਾਲਾ ਵਿਅਕਤੀ ਦੀ ਪਟਿਆਲਾ ਦੇ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ।

ਬਲਾਕ ਮਾਲੇਰਕੋਟਲਾ 'ਚ 2, ਬਲਾਕ ਧੂਰੀ 'ਚ 4, ਬਲਾਕ ਸੁਨਾਮ 'ਚ 1, ਬਲਾਕ ਕੌਹਰੀਆਂ 'ਚ 4, ਬਲਾਕ ਭਵਾਨੀਗੜ੍ਹ 'ਚ 1, ਬਲਾਕ ਫਤਿਹਗੜ੍ਹ ਪੰਜਗਰਾਇਆ 'ਚ 1 ਕੋਰੋਨਾ ਵਾਇਰਸ ਦਾ ਮਰੀਜ਼ ਆਇਆ ਹੈ। ਜ਼ਲਿ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ ਹੁਣ 258 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਫ਼ਲ ਇਲਾਜ ਤੋਂ ਬਾਅਦ 44 ਵਿਅਕਤੀਆਂ ਨੇ ਘਰੇਲੂ ਇਕਾਂਤਵਾਸ ਦੌਰਾਨ ਕੋਰੋਨਾ ਵਾਇਰਸ ਨੂੰ ਹਰਾਇਆ।