v> ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ 'ਚ 29 ਜੁਲਾਈ ਤੋਂ ਚਾਰ ਦਿਨਾਂ ਤੱਕ ਕੋਰੋਨਾ ਦਾ ਕਹਿਰ ਫਿਰ ਤੋਂ ਪੈਰ ਪਸਾਰ ਰਿਹਾ ਹੈ, ਦਿਨ ਵੀਰਵਾਰ ਨੂੰ ਜਿੱਥੇ ਦੁਬਈ ਤੋਂ ਬਰਨਾਲਾ ਪਰਤੇ ਤਿੰਨ ਜਣੇ ਕੋਰੋਨਾ ਪਾਜ਼ੇਟਿਵ ਪਾਏ ਗਏ ਉੱਥੇ ਹੀ ਇਕ ਮਹਿਲਾ ਦਾ ਕੋਰੋਨਾ ਜਾਂਚ ਪਾਜ਼ੇਟਿਵ ਆਉਣ 'ਤੇ ਬਰਨਾਲਾ 'ਚ 4 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਗੁਰਬਿੰਦਬੀਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਜਿਨ੍ਹਾਂ 'ਚ ਇਕ 30 ਸਾਲ ਮਹਿਲਾ ਨਜ਼ਦੀਕ ਐੱਸਡੀ ਕਾਲਜ ਨੇੜੇ ਦੀ ਵਸਨੀਕ ਹੈ। ਜੋ ਪਾਜ਼ਟਿਵ ਵਿਅਕਤੀ ਬਰਨਾਲਾ ਦੇ ਸੰਪਰਕ 'ਚ ਆਈ ਸੀ। ਇਸਦੇ ਨਾਲ ਹੀ ਦੁਬਈ ਤੋਂ ਵਾਪਸ ਬਰਨਾਲਾ ਵਾਸੀ 35 ਸਾਲ ਦੀ ਉਮਰ ਦੇ ਕਰੀਬ ਤਿੰਨ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਜੋ 25 ਜੂਨ ਨੂੰ ਬਰਨਾਲਾ ਵਾਪਸ ਆਏ ਸਨ। ਇਨ੍ਹਾਂ ਚਾਰੇ ਜਣਿਆਂ ਨੂੰ ਸੋਹਲ ਪੱਤੀ ਬਰਨਾਲਾ 'ਚ ਆਈਸੋਲੇਟ ਕੀਤਾ ਗਿਆ ਹੈ। ਹੁਣ ਤੱਕ ਬਰਨਾਲਾ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 21 ਹੋ ਗਈ ਹੈ, ਤੇ ਹੁਣ ਤੱਕ ਕੁੱਲ 63 ਮਰੀਜ਼ ਆ ਚੁੱਕੇ ਹਨ ਤੇ 2 ਦੀ ਮੌਤ ਹੋ ਚੁੱਕੀ ਹੈ। ਉੱਥੇ 40 ਜਣਿਆ ਨੇ ਕੋਰੋਨਾ ਨੂੰ ਮਾਤ ਦਿੰਦਿਆਂ ਮਹਾਮਾਰੀ 'ਤੇ ਫਤਿਹ ਹਾਸਿਲ ਕੀਤੀ ਹੈ।

Posted By: Susheel Khanna