-ਵਿਧਵਾ ਨੂੰ ਜਲਦੀ ਇਨਸਾਫ ਦਿਵਾ ਦਿੱਤਾ ਜਾਵੇਗਾ-ਡੀਐੱਸਪੀ

ਅਰਵਿੰਦ ਰੰਗੀ, ਤਪਾ ਮੰਡੀ :

ਪੰਜਾਬ ਕਿਸਾਨ ਯੂਨੀਅਨ ਤੇ ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਸਾਂਝੇ ਤੌਰ 'ਤੇ ਵਿਧਵਾ ਮਨਦੀਪ ਕੌਰ ਨੂੰ ਇਨਸਾਫ ਦਿਵਾਉਣ ਲਈ ਥਾਣੇ ਅੱਗੇ ਧਰਨਾ ਲਾਇਆ। ਇਸ ਮੌਕੇ ਜੱਗਾ ਸਿੰਘ ਬਦਰਾ, ਮੌਹਣ ਸਿੰਘ ਰੂੜੇਕੇ ਕਲਾਂ, ਗੁਰਪ੍ਰਰੀਤ ਸਿੰਘ ਰੂੜੇਕੇ ਕਲਾਂ, ਸੂਬਾ ਸਕੱਤਰ ਉਕਾਰ ਸਿੰਘ ਬਰਾੜ, ਅੌਰਤ ਆਗੂ ਜਸਵੀਰ ਕੌਰ ਨੱਤ, ਗੋਰਾ ਸਿੰਘ ਭੈਣੀ ਬੱਗਾ, ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਮਨਦੀਪ ਕੌਰ ਦਾ ਮਸਲਾ ਜੋ ਕਿ ਤਪਾ ਥਾਣੇ ਨਾਲ ਸਬੰਧਿਤ ਹੈ, ਕਿਸਾਨ ਜਥੇਬੰਦੀ ਦੇ ਆਗੂਆਂ ਦੇ ਵਾਰ-ਵਾਰ ਮਿਲਣ 'ਤੇ ਵੀ ਕੋਈ ਹੱਲ ਨਹੀਂ ਹੋਇਆ।

ਉਨ੍ਹਾਂ ਦੱਸਿਆ ਕਿ ਵਿਧਵਾ ਮਨਦੀਪ ਕੌਰ ਪਤੀ ਕਿ੍ਸ਼ਨ ਚੰਦ ਵੱਲੋਂ ਆਪਣੇ ਜੇਠ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ ਤੇ ਉਨ੍ਹਾਂ ਦੇ ਖੇਤ 'ਚ ਮੋਟਰ ਲੱਗੀ ਹੈ, ਉਹ ਸਾਂਝੀ ਹੈ ਇਨ੍ਹਾਂ ਦਾ ਲਾਇਆ ਹੋਇਆ ਜ਼ਿੰਦਰਾ ਨਾ ਉਹ ਮੋਟਰ ਛੱਡਣ ਦਿੰਦਾ ਹੈ ਨਾ ਜ਼ਮੀਨ 'ਚ ਵੜਨ ਦਿੰਦਾ ਹੈ ਤੇ ਇਨ੍ਹਾਂ ਦਾ ਲਾਇਆ ਮੋਟਰ ਨੂੰ ਜਿੰਦਰਾ ਵੀ ਜੇਠ ਨੇ ਤੋੜ ਦਿੱਤਾ ਹੈ। ਜਿਸ ਦੀ ਦਰਖਾਸਤ ਪਹਿਲਾਂ ਥਾਣਾ ਤਪਾ ਵਿਖੇ ਦਿੱਤੀ ਗਈ ਸੀ, ਪਰਂ ਜੇਠ ਖ਼ਿਲਾਫ਼ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਜੇਠ ਮਨਦੀਪ ਕੌਰ ਨੂੰ ਧਮਕੀਆਂ ਦਿੰਦਾ ਹੈ ਤੇ ਜਥੇਬੰਦੀ ਦੇ ਆਗੂਆਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਪੁਲਿਸ ਨੇ ਮਨਦੀਪ ਕੌਰ ਨੂੰ ਫੜਕੇ 2 ਘੰਟੇ ਥਾਣੇ 'ਚ ਬਿਠਾ ਲਿਆ ਤਾਂ ਉਸ ਦੇ ਜੇਠ ਨੇ ਖੇਤ 'ਚ ਵੱਢਣ ਕਿਨਾਰੇ ਖੜ੍ਹੀ ਕਣਕ ਨੂੰ ਵੱਢ ਕੇ ਲੈ ਗਿਆ। ਪੁਲਿਸ ਦੀ ਇਸ ਨਾਕਾਮੀ ਨੂੰ ਦੇਖਦੇ ਹੋਏ ਧਰਨਾ ਲਗਾਇਆ ਗਿਆ।

ਉਨ੍ਹਾਂ ਮੰਗ ਕੀਤੀ ਕਿ ਵਿਧਵਾ ਭੈਣ ਮਨਦੀਪ ਕੌਰ ਨੂੰ ਕੋਈ ਇਨਸਾਫ ਨਾ ਮਿਲਿਆ, ਤਾਂ ਅੱਗੇ ਵੱਡਾ ਸੰਘਰਸ਼ ਵਿੱÎਿਢਆ ਜਾਵੇਗਾ। । ਡੀਐਸਪੀ ਤਪਾ ਬਲਜੀਤ ਸਿੰਘ ਬਰਾੜ, ਥਾਣਾ ਮੁਖੀ ਮੈਡਮ ਕਿਰਨਜੀਤ ਕੌਰ, ਸਿਟੀ ਇੰਚਾਰਜ ਮੇਜਰ ਸਿੰਘ ਨੇ ਯੂਨੀਅਨ ਦੇ ਪੰਜ ਮੈਂਬਰੀ ਕਮੇਟੀ ਨਾਲ ਵਿਸਥਾਰ ਨਾਲ ਗੱਲਬਾਤ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਮਨਦੀਪ ਕੌਰ ਨੂੰ 1-2 ਦਿਨਾਂ 'ਚ ਇਨ;ਾਫ ਦਿਵਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 2 ਘੰਟੇ ਤਾਜੋ ਕੈਂਚੀਆਂ 'ਤੇ ਧਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ ਤੇ ਧਰਨਾ ਲਾਇਆ ਗਿਆ। ਇਸ ਮੌਕੇ ਗੁਰਪ੍ਰਰੀਤ ਸਿੰਘ, ਗੁਰਤੇਜ ਸਿੰਘ ਮਹਿਰਾਜ, ਸਿੰਦਰ ਸਿੰਘ ਭਦੌੜ, ਗੁਰਪ੍ਰਰੀਤ ਸਿੰਘ ਜੰਗਿਆਣਾ, ਲਖਵੀਰ ਸਿੰਘ ਖਾਰਾ, ਮਲਕੀਤ ਸਿੰਘ ਸੰਧੂ ਕਲਾਂ, ਲਾਭ ਸਿੰਘ ਸੰਧੂ ਕਲਾਂ ਖ਼ਜ਼ਾਨਚੀ ਬਲਾਕ ਸ਼ਹਿਣਾ, ਮੱਘਰ ਸਿੰਘ ਪੰਧੇਰ, ਪਰਗਟ ਸਿੰਘ ਇਕਾਈ ਪ੍ਰਧਾਨ ਜੰਗੀਆਣਾ, ਗੁਰਚਰਨ ਸਿੰਘ, ਜ਼ਿਲ੍ਹਾ ਖਜ਼ਾਨਚੀ ਨਿਰੰਜਣ ਸਿੰਘ ਬਦਰਾ, ਹਮੀਰ ਸਿੰਘ ਖਜਾਨਚੀ, ਬਚਿੱਤਰ ਸਿੰਘ ਬਦਰਾ, ਰੇਸ਼ਮ ਸਿੰਘ ਖਾਲਸਾ ਿਢੱਲਵਾਂ ਆਦਿ ਨੇ ਪਿੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਥਾਣੇ ਅੱਗਾ ਧਰਨਾ ਲਗਾਤਾਰ ਜਾਰੀ ਰਹੇਗਾ ਤੇ ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।