ਯੋਗੇਸ਼ ਸ਼ਰਮਾ, ਭਦੌੜ : ਭਦੌੜ ਇਲਾਕੇ ਦੀਆਂ ਸਮੱਸਿਆਵਾਂ ਨੂੰ ਹਲ ਕਰਨਾ ਮੇਰਾ ਮੁੱਖ ਟੀਚਾ ਹੋਵੇਗਾ ਤੇ ਹਲਕੇ ਦੀ ਬਿਹਤਰੀ ਲਈ ਦਿਨ-ਰਾਤ ਇਕ ਕਰ ਦੇਵਾਂਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਭਦੌੜ ਦੇ ਨਵ-ਨਿਯੁਕਤ ਚੇਅਰਮੈਨ ਬਾਬੂ ਅਜੇ ਕੁਮਾਰ ਭਦੌੜ ਨੇ ਇੱਥੇ ਪੰਚਾਂ- ਸਰਪੰਚਾਂ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਦੇ ਯਤਨਾ ਸਦਕਾ ਮੈਨੂੰ ਕਾਂਗਰਸ ਪਾਰਟੀ ਨੇ ਜੋ ਵੱਡਾ ਮਾਣ ਸਤਿਕਾਰ ਬਖ਼ਸ਼ਿਆ ਹੈ, ਉਸ ਦਾ ਕਰਜ਼ ਮੈਂ ਕੇਵਲ ਸਿੰਘ ਿਢੱਲੋਂ ਦੀ ਰਹਿਨੁਮਾਈ ਹੇਠ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਮੋੜਾਂਗਾ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਭਦੌੜ ਅਧੀਨ ਆਉਂਦੀਆਂ ਮੰਡੀਆਂ ਦੀ ਦਿੱਖ ਸੰਵਾਰੀ ਜਾਵੇਗੀ ਤੇ ਸੀਜ਼ਨ ਦੌਰਾਨ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਤੇ ਸਟਾਫ ਨੂੰ ਕਿਸੇ ਵੀ ਕਿਸਮ ਦੀ ਕੋਈ ਦਿਕਤ ਨਹੀ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਇਲਾਕੇ ਦੇ ਪੰਚਾਂ-ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਪਿੰਡਾਂ ਦੀਆਂ ਲਿਸਟਾਂ ਤਿਆਰ ਕਰਨ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਹਨ? ਤਾਂ ਜੋ ਉਨ੍ਹਾਂ ਨੂੰ ਆਪਾਂ ਸਾਡੇ ਲੀਡਰ ਕੇਵਲ ਸਿੰਘ ਿਢੱਲੋਂ ਦੇ ਦਰਬਾਰ 'ਚ ਰੱਖ ਸਕੀਏ ਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਆਪਾਂ ਆਪਣੇ ਇਲਾਕੇ ਦਾ ਵਿਕਾਸ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਵਿਕਾਸ ਪੁਰਸ਼ ਕੇਵਲ ਸਿੰਘ ਿਢੱਲੋਂ ਵਲੋਂ ਪਿੰਡਾਂ ਨੂੰ ਗ੍ਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਸਗੋਂ ਪੰਜਾਬ ਸਰਕਾਰ ਤੋਂ ਗ੍ਾਂਟਾਂ ਦੇ ਗੱਫੇ ਲਿਆ ਕੇ ਪਿੰਡਾਂ ਤੇ ਕਸਬਾ ਭਦੌੜ ਨੂੰ ਵਿਕਾਸ ਦੀਆਂ ਲੀਹਾਂ 'ਤੇ ਤੋਰਿਆ ਜਾਵੇਗਾ।

ਇਸ ਮੌਕੇ ਪੰਚਾਇਤ ਯੂਨੀਅਨ ਬਲਾਕ ਸ਼ਹਿਣਾ ਦੇ ਪ੍ਰਧਾਨ ਸਰਪੰਚ ਤਕਵਿੰਦਰ ਸਿੰਘ ਿਢੱਲੋਂ ਦੀਪਗੜ੍ਹ, ਸਰਪੰਚ ਹਰਪ੍ਰਰੀਤ ਸਿੰਘ ਨੈਣੇਵਾਲ, ਸਰਪੰਚ ਮੇਜਰ ਸਿੰਘ ਮੱਝੂਕੇ, ਸਰਪੰਚ ਗੁਰਮੇਲ ਸਿੰਘ ਛੰਨਾ, ਐਡਵੋਕੇਟ ਕੀਰਤ ਸਿੰਗਲਾ, ਜੀਵਨ ਸਿੰਗਲਾ, ਦੀਪਾ ਸਿੰਗਲਾ ਸ਼ੋਅ ਰੂਮ ਵਾਲੇ, ਨਗਰ ਕੌਂਸਲ ਪ੍ਰਧਾਨ ਨਾਹਰ ਸਿੰਘ ਅੌਲਖ, ਕੌਂਸਲਰ ਵਕੀਲ ਸਿੰਘ, ਇੰਦਰ ਸਿੰਘ ਭਿੰਦਾ, ਰਜਿੰਦਰ ਕੁਮਾਰ ਬਿਦਰ ਆੜ੍ਹਤੀਆ, ਰੋਹਿਤ ਗਰਗ ਐੱਮਡੀ ਗੁਰੂਕੁਲ ਸਕੂਲ ਭਾਈਰੂਪਾ, ਬੀਰਬਲ ਦਾਸ ਦੀਪਗੜ੍ਹਆ, ਸ਼ੀਤਲ ਕੁਮਾਰ, ਪ੍ਰਧਾਨ ਹਰੀਸ਼ ਗਰਗ, ਸੀਨੀ:ਕਾਗਰਸੀ ਆਗੂ ਮਨੀਸ਼ ਕੁਮਾਰ ਗਰਗ, ਧਰਮਿੰਦਰਪਾਲ ਗਰਗ ਪੱਪੂ ਭੱਠੇ ਵਾਲੇ, ਜਵਾਹਰ ਨਾਲ ਸਿੰਗਲਾ, ਅਭੈ ਕੁਮਾਰ ਗਰਗ ਬਾਘ ਸਿੰਘ ਮਾਨ ਆਦਿ ਹਾਜ਼ਰ ਸਨ।