ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਕੌਮਾਂਤਰੀ ਕਲਾਕਾਰ ਸੰਗਮ, ਪੰਜਾਬ ਤੇ ਅਦਾਰਾ 'ਕਲਾਕਾਰ' ਵਲੋਂ ਪੰਜਾਬੀ ਸਾਹਿਤ ਸਭਾ, ਬਠਿੰਡਾ ਦੇ ਸਹਿਯੋਗ ਨਾਲ ਆਪਣਾ ਸਾਲਾਨਾ ਸਨਮਾਨ ਸਮਾਗਮ ਟੀਚਰਜ਼ ਹੋਮ, ਬਠਿੰਡਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਰੋ. ਬ੍ਹਮਜਗਦੀਸ਼ ਸਿੰਘ ਹੋਰਾਂ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ 'ਚ ਬਲਦੇਵ ਸਿੰਘ ਸੜਕਨਾਮਾ, ਪ੍ਰਰੋ. ਸਿਮਰਜੀਤ ਕੌਰ ਬਰਾੜ, ਪਰਮਜੀਤ ਮਾਨ, ਡਾ. ਜੋਗਿੰਦਰ ਸਿੰਘ ਨਿਰਾਲਾ, ਜਸਪਾਲ ਮਾਨਖੇੜਾ ਤੇ ਕਲਾਕਾਰ ਦੇ ਸੰਪਾਦਕ ਕੰਵਰਜੀਤ ਭੱਠਲ ਸ਼ਸ਼ੋਭਿਤ ਸਨ। ਸਮਾਗਮ ਦੇ ਆਰੰਭ 'ਚ ਕੰਵਰਜੀਤ ਭੱਠਲ ਨੇ ਹੁਣ ਤਕ ਕਰਵਾਏ ਗਏ 23 ਭੱਠਲ ਕਹਾਣੀ ਸਨਮਾਨਾਂ ਦਾ ਸੰਖੇਪ 'ਚ ਜ਼ਿਕਰ ਕੀਤਾ। ਦੋਵੇਂ ਜੇਤੂ ਕਹਾਣੀਕਾਰਾਂ ਸਿੰਮੀਪ੍ਰਰੀਤ ਕੌਰ ਤੇ ਲਖਵਿੰਦਰ ਬਾਵਾ ਨੇ ਆਪਣੀ ਕਹਾਣੀ ਰਚਨ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਦੱਸਿਆ। ਡਾ. ਤੇਜਾ ਸਿੰਘ ਤਿਲਕ ਨੇ ਦੋਵੇਂ ਜੇਤੂ ਕਹਾਣੀਕਾਰਾਂ ਦੀਆਂ ਕਹਾਣੀਆਂ ਬਾਰੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਉਪਰੰਤ ਦੋਵੇਂ ਕਹਾਣੀਕਾਰਾਂ ਦਾ ਪ੍ਰਧਾਨਗੀ ਮੰਡਲ ਵਲੋਂ ਨਕਦ ਰਾਸ਼ੀ ਤੇ ਮੈਮੰਟੋ ਦੇ ਕੇ ਸਨਮਾਨ ਕੀਤਾ ਗਿਆ। ਦੂਜਾ ਪਿੰ੍. ਸੁਰਿੰਦਰਪਾਲ ਸਿੰਘ ਬਰਾੜ ਸਾਹਿਤ ਸੰਪਾਦਕ ਪੁਰਸਕਾਰ-2019 ਤ੍ਰੈ-ਮਾਸਕ ਦੇ ਸੰਪਾਦਕ ਧਿਆਨ ਸਿੰਘ ਸ਼ਾਹ ਸਿਕੰਦਰ ਨੂੰ ਫੱਕਰਸਾਰ ਬੋਰਡ, ਮੁਕਤਸਰ ਵਲੋਂ 11 ਹਜ਼ਾਰ ਨਕਦ, ਦੋਸ਼ਾਲਾ, ਮੈਮੰਟੋ ਤੇ ਸਨਮਾਨ ਪੱਤਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਿਮਰਜੀਤ ਬਰਾੜ ਨੇ ਬੋਲਦਿਆਂ ਦੱਸਿਆ ਕਿ ਆਪਣੇ ਪਿਤਾ ਦੀ ਯਾਦ ਵਿੱਚ ਇਹ ਪੁਰਸਕਾਰ 2018 ਵਿੱਚ ਆਰੰਭ ਕੀਤਾ ਗਿਆ ਸੀ ਜੋ 'ਕਲਾਕਾਰ' ਦੇ ਸੰਪਾਦਕ ਕੰਵਰਜੀਤ ਭੱਠਲ ਨੂੰ ਦਿੱਤਾ ਗਿਆ ਸੀ। ਸੰਗਮ ਵਲੋਂ ਬਾਰਵਾਂ ਭਾਈ ਘਨੱਈਆ ਨਿਸ਼ਕਾਮ ਸੇਵਾ ਸਨਮਾਨ-2019 ਲੋਕ-ਪੱਖੀ ਸ਼ਾਇਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੂੰ ਪ੍ਰਦਾਨ ਕੀਤਾ ਗਿਆ। ਡਾ. ਟੱਲੇਵਾਲੀਆ ਦਾ ਸਨਮਾਨ ਪੱਤਰ ਭੱਠਲ ਵਲੋਂ ਪੜਿ੍ਹਆ ਗਿਆ। ਸੰਪਾਦਿਤ ਅਠਾਰਵਾਂ ਕਹਾਣੀ ਸੰਗ੍ਹਿ 'ਚੁੱਪ ਦੀ ਆਵਾਜ਼' ਅਤੇ 'ਕਲਾਕਾਰ' ਦਾ 126ਵਾਂ ਅੰਕ ਲੋਕ-ਅਰਪਣ ਕੀਤੇ ਗਏ। ਸ਼ਾਇਰ ਰਾਮ ਸਰੂਪ ਸ਼ਰਮਾ, ਹਾਕਮ ਰੂੜੇਕੇ, ਰਣਬੀਰ ਰਾਣਾ, ਪ੍ਰਸ਼ੋਤਮ ਪੱਤੋ, ਸੁਖਵਿੰਦਰ ਸਨੇਹ, ਸੁਰਿੰਦਰ ਭੱਠਲ, ਤੇਜਿੰਦਰ ਚੰਡਿਹੋਕ, ਯਸ਼ ਪੱਤੋ, ਰਘਬੀਰ ਸਿੰਘ ਕੱਟੂ, ਯੁੱਗਵੀਰ ਸਿੱਧੂ, ਲਾਲ ਸਿੰਘ ਕਲਸੀ ਆਦਿ ਨੇ ਆਪਣੀ ਸ਼ਾਇਰੀ ਪੇਸ਼ ਕੀਤੀ। ਸਮਾਗਮ ਵਿੱਚ ਪਟਿਆਲਾ, ਫ਼ਰੀਦਕੋਟ, ਜਲਾਲਾਬਾਦ, ਮਾਨਸਾ, ਸੰਗਰੂਰ, ਬਰਨਾਲਾ, ਮੁਕਤਸਰ, ਮੋਗਾ ਤੋਂ ਪੁੱਜੇ ਲੇਖਕਾਂ ਭੋਲਾ ਸਿੰਘ ਸੰਘੇੜਾ, ਤੇਜਿੰਦਰ ਫਰਵਾਹੀ, ਨਵਜੋਤ ਸਿੰਘ, ਹਰਜੋਤ ਕੌਰ, ਚਰਨਜੀਤ ਭੁੱਲਰ, ਗੁਰਦੇਵ ਖੋਖਰ, ਹਰਕ੍ਰਿਸ਼ਨ ਸ਼ਰਮਾ, ਰਣਜੀਤ ਗੌਰਵ, ਅਮਰਜੀਤ ਕੌਰ 'ਅਮਰ' ਸੁਖਦਰਸ਼ਨ ਗਰਗ, ਸੰਪੂਰਨ ਟੱਲੇਵਾਲੀਆ ਆਦਿ ਨੇ ਸ਼ਮੂਲੀਅਤ ਕੀਤੀ। ਅੰਤ 'ਚ ਪਰਮਜੀਤ ਮਾਨ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਕਾਰਵਾਈ ਡਾ. ਰਵਿੰਦਰ ਸੰਧੂ ਨੇ ਬਾਖ਼ੂਬੀ ਨਿਭਾਈ।