ਪੱਤਰ ਪ੍ਰਰੇਰਕ, ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿਖੇ ਸ਼ੋ੍ਮਣੀ ਕਮੇਟੀ ਅੰਮਿ੍ਤਸਰ ਵੱਲੋਂ ਧਾਰਮਿਕ ਪ੍ਰਰੀਖਿਆ ਲਈ ਗਈ ਸੀ,ਜਿਸ ਵਿੱਚ ਸਕੂਲ ਦੇ ਦੋ ਵਿਦਿਆਰਥੀ ਐਸਵਿਨ ਸਿੰਘ ਪੁੱਤਰ ਜਗਸੀਰ ਸਿੰਘ,ਸੁੰਦਰਵੀਰ ਕੌਰ ਪੁੱਤਰੀ ਪਾਲ ਸਿੰਘ ਨੇ 70 ਫ਼ੀਸਦ ਤੋਂ ਵੱਧ ਅੰਕ ਪ੍ਰਰਾਪਤ ਕਰਕੇ ਪ੍ਰਤੀ ਬੱਚਾ 1100 ਰੁਪਏ ਨਕਦ ਸਕਾਲਰਸ਼ਪਿ ਹਾਸਲ ਕੀਤੀ। ਪਿੰ੍ਸੀਪਲ ਨੇ ਦੱਸਿਆ ਕਿ ਜੈਸਮੀਨ ਕੌਰ,ਅਭੀਜੋਤ ਸਿੰਘ, ਰਮਨਦੀਪ ਕੌਰ,ਹਰਦੀਪ ਕੌਰ ,ਦਿਲਬਾਗ ਸਿੰਘ ,ਮਹਿਕਪ੍ਰਰੀਤ ਕੌਰ ਨੇ 62 ਫ਼ੀਸਦ ਅੰਕ ਪ੍ਰਰਾਪਤ ਕਰਨ 'ਤੇ ਉਕਤ ਬੱਚਿਆਂ ਨੂੰ ਸਰਟੀਫਿਕੇਟ ਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਉਹਨਾਂ ਦੱਸਿਆ ਕਿ ਇਸ ਇਮਤਿਹਾਨ ਵਿੱਚੋਂ 28 ਬੱਚੇ ਪਾਸ ਹੋਏ ਜਿਨਾਂ੍ਹ ਨੂੰ ਸਰਟੀਫਿਕੇਟ ਦਿੱਤੇ।ਸ਼ੋ੍ਮਣੀ ਕਮੇਟੀ ਅੰਮਿ੍ਤਸਰ ਵੱਲੋਂ ਸਕੂਲਾਂ ਵਿੱਚ ਇਮਤਿਹਾਨ ਦੇਣ ਦੀ ਸੇਵਾ ਬਲਵਿੰਦਰ ਸਿੰਘ ਲੌਂਗੋਵਾਲ ਕਰ ਰਹੇ ਹਨ ਜੋ ਕਿ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਪੇ੍ਰਰਦੇ ਹਨ।ਇਸ ਦਾ ਸਿਹਰਾ ਗੁਰਮਤਿ ਮੈਡਮ ਚਰਨਜੀਤ ਕੌਰ ਨੂੰ ਜਾਂਦਾ ਹੈ ਜੋ ਕਿ ਬੱਚਿਆਂ ਨੂੰ ਪੇਪਰ ਦੀ ਤਿਆਰੀ ਕਰਵਾਉਂਦੇ ਹਨ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹਨ। ਉਹਨਾ ਦੱਸਿਆ ਕਿ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਾਬਕਾ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਚੇਚੇ ਤੌਰ 'ਤੇ ਸਕੂਲ ਵਿੱਚ ਪਹੁੰਚੇ।ਇਸ ਮੌਕੇ ਬਲਵਿੰਦਰ ਸਿੰਘ ਲੌਂਗੋਵਾਲ,ਅਮਰਜੀਤ ਸਿੰਘ ਲੌਂਗੋਵਾਲ,ਰਾਜ ਸਿੰਘ ਝਾੜੋਂ ਵੀ ਹਾਜਰ ਸਨ।ਪਿੰ੍ਸੀਪਲ ਜਗਸੀਰ ਸਿੰਘ,ਉਪ ਪਿੰ੍ਸੀਪਲ ਮੈਡਮ ਗੁਰਮੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਸਤਿਕਾਰਿਤ ਸਖ਼ਸ਼ੀਅਤਾਂ ਦਾ ਸਕੂਲ 'ਚ ਪਹੁੰਚਣ 'ਤੇ ਧੰਨਵਾਦ ਕੀਤਾ।