ਬੂਟਾ ਸਿੰਘ ਚੌਹਾਨ, ਸੰਗਰੂਰ : ਡੀ.ਜੀ.ਪੀ ਸ੍ਰੀ ਵੀ ਕੇ ਭਵਾੜਾ ਆਈ.ਪੀ.ਐਸ ਜੀ ਦੇ ਯਤਨਾਂ ਸਦਕਾ ਅੱਜ ਜ਼ਿਲ੍ਹਾ ਮੁੱਖ ਦਫ਼ਤਰ ਵਿਖੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਮਿ੍ਤਕ ਜਵਾਨ ਗੁਰਨਾਮ ਸਿੰਘ ਦੀ ਪਤਨੀ ਕਸ਼ਮੀਰ ਕੌਰ ਨੂੰ 55000/-ਰੁਪਏ ਵੈੱਲਫੇਅਰ ਦਾ ਚੈੱਕ ਆਰਥਿਕ ਸਹਾਇਤਾ ਵਜੋਂ ਦਿੱਤਾ ਗਿਆ। ਜੋ ਕਿ ਐਸਪੀਓ ਵਿੱਚ ਮਹਿਕਮੇ ਵਿੱਚ ਭਰਤੀ ਹੋਇਆ ਸੀ। ਇਹ ਜਵਾਨ ਅਮਨ ਕਾਨੂੰਨ ਵਿੱਚ ਡਿਊਟੀ ਕਰਦਾ ਸੀ, ਜਿਸ ਦੀ ਮੌਤ ਕੁਦਰਤੀ ਹੋ ਗਈ ਸੀ।

ਇਸ ਮੌਕੇ ਕਮਾਂਡੈਂਟ ਧਾਲੀਵਾਲ ਨੇ ਦੱਸਿਆ ਗਿਆ ਕਿ ਮਿ੍ਤਕ ਜਵਾਨ ਦੇ ਲੜਕੇ ਨੂੰੂ ਮਹਿਕਮੇ ਵਿੱਚ ਭਰਤੀ ਕਰਨ ਸਬੰਧੀ ਕੇਸ ਵਿਚਾਰਿਆ ਜਾ ਰਿਹਾ ਹੈ ਅਤੇ ਬੀਮੇ ਦੀ ਰਕਮ ਵੀ ਐੱਚਡੀਐੱਫਸੀ ਬੈਂਕ ਪਾਸੋਂ ਬਹੁਤ ਜਲਦੀ ਅਦਾ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਹਰ ਕੰਮ ਕਾਜ ਲਈ ਤਿਆਰ ਰਹਿਣਗੇ। ਇਸ ਮੌਕੇ ਸਬ ਇਸਪੈਕਟਰ ਮਨਮੀਤ ਸਿੰਘ ਅਤੇ ਨਰਾਇਣ ਸ਼ਰਮਾ ਵੀ ਹਾਜ਼ਰ ਸਨ।