ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 87ਵੀਂ ਸ਼ਹੀਦੀ ਬਰਸੀ ਦੇ ਸਬੰਧ 'ਚ ਪਹਿਲੇ ਦਿਨ ਹੋਈ ਸਭਾ 'ਚ ਜਿੱਥੇ ਸੇਵਾ ਸਿੰਘ ਠੀਕਰੀਵਾਲਾ ਦੇ ਦੋਹਤਰੇ ਅਮਰਿੰਦਰ ਸਿੰਘ ਜੇਜੀ ਉਚੇਚੇ ਤੌਰ 'ਤੇ ਪੁੱਜੇ, ਉੱਥੇ ਹੀ ਸਿੱਖ ਚਿੰਤਕ ਅਜਮੇਰ ਸਿੰਘ ਤੇ ਕਿਸਾਨ ਬੁਲਾਰਿਆਂ ਨੇ ਮੰਚ ਤੋਂ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਸਾਨੀ ਅੰਦੋਲਨ ਨੂੰ ਸਮਰਪਿਤ ਸਮਾਗਮ 'ਚ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਹੋਕਾ ਦਿੱਤਾ।

ਇਸ ਮੌਕੇ ਸ਼ਹੀਦ ਸੇਵਾ ਸਿੰਘ ਦੇ ਦੋਹਤਰੇ ਕੈਪਟਨ ਅਮਰਿੰਦਰ ਸਿੰਘ ਜੇਜੀ ਨੇ ਕਿਹਾ ਕਿ ਇਸ ਵਾਰ ਪਿੰਡ ਵਾਸੀਆਂ ਨੇ ਸਿਆਸੀ ਆਗੂਆਂ ਨੂੰ ਸੱਦਣ ਦੀ ਬਿਜਾਏ ਸਹੀਦੀ ਸਮਾਗਮ ਕਿਸਾਨ ਸੰਘਰਸ਼ ਨੂੰ ਸਮਰਪਿਤ ਕਰਕੇ ਨਵੀਂ ਪਿਰਤ ਪਾਈ ਹੈ। ਸਿਦਕੀ ਸੰਤ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਦੀ ਇਹ ਇਕ ਵੱਖਰੀ ਤੇ ਸੱਚੀ ਸਰਧਾਂਜਲੀ ਹੈ। ਸਾਰੇ ਪਿੰਡ 'ਚ ਨੇ ਏਕੇ ਦਾ ਸਬੂਤ ਦਿੰਦਿਆਂ ਕਿਸਾਨਾਂ ਦੇ ਹਾਮੀ ਬਣ ਕਿਸਾਨ ਅੰਦੋਲਨ ਨੂੰ ਸਮਰਪਿਤ ਇਹ ਸ਼ਹੀਦੀ ਸਮਾਗਮ ਕਰਵਾਇਆ ਹੈ। ਇਸ ਮੌਕੇ ਉਘੇ ਸਿੱਖ ਚਿੰਤਕ ਅਜਮੇਰ ਸਿੰਘ ਨੇ ਸੇਵਾ ਸਿੰਘ ਠੀਕਰੀਵਾਲਾ ਨੂੰ ਸਰਧਾਂਜ਼ਲੀਆਂ ਭੇਟ ਕਰਦਿਆਂ ਕਿਹਾ ਕਿ ਉਹ ਇੱਕ ਅਮੀਰ ਘਰਾਣੇ 'ਚ ਜੰਮੇ ਅਤੇ ਉੱਚੀ - ਸੁੱਚੀ ਭਾਵਨਾ ਨਾਲ ਉਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ। ਉਹ ਵੱਡੇ ਰੁਤਬੇ, ਵੱਡੀ ਜਾਇਦਾਦ ਅਤੇ ਪਰਵਾਰ ਦਾ ਮੋਹ ਤਿਆਗ ਕੇ ਸਾਰੇ ਬੰਧਨਾਂ ਤੋਂ ਮੁਕਤ ਹੋ ਕੇ ਸਹਾਦਤ ਵੱਲ ਵਧੇ, ਇਸੇ ਕਾਰਨ ਹੀ ਪਟਿਆਲਾ ਦੇ ਮਹਾਰਾਜਾ ਵਲੋਂ ਦਿੱਤੇ ਨਰਦਈ ਤੇ ਜਾਲਮਾਨਾ ਤਸੀਹਿਆਂ ਨੂੰ ਉਹ ਰੱਬ ਦਾ ਭਾਣÎਾ ਮੰਨ ਕੇ ਝੱਲਦੇ ਰਹੇ। ਸੇਵਾ ਸਿੰਘ ਠੀਕਰੀਵਾਲੇ ਇੱਕਲੇ ਸੂਰਮੇ ਹੀ ਨਹੀਂ, ਸਗੋਂ ਉਹ ਸੰਤ ਵੀ ਸਨ।

ਇਸ ਮੌਕੇ ਸਾਬਕਾ ਸਰਪੰਚ ਗੁਰਦਿਆਲ ਮਾਨ, ਗੁਰਦੁਆਰਾ ਕਮੇਟੀ ਦੇ ਮੈਬਰ ਮੁਖਤਿਆਰ ਸਿੰਘ ਬੱਗੜ , ਅਵਤਾਰ ਸਿੰਘ ਅੌਲਖ, , ਹਰਦੇਵ ਸਿੰਘ ਸਿੱਧੂ , ਬਲਦੇਵ ਸਿੰਘ ਨਹਿਲ , ਮਾਸਟਰ ਉਜਾਗਰ ਸਿੰਘ , ਗੁਰਤੇਜ ਸਿੰਘ ਧਾਲੀਵਾਲ , ਪੰਚ ਧਰਮਿੰਦਰ ਸਿੰਘ ਅੌਲਖ, ਅਮਨਦੀਪ ਸਿੰਘ ਅੌਲਖ, ਬਲਵਿੰਦਰ ਸਿੰਘ ਧਾਲੀਵਾਲ, ਯਸ ਭੁੱਲਰ, ਮਹੰਤ ਗੁਰਮੀਤ ਸਿੰਘ, ਸਨੀ ਠੀਕਰੀਵਾਲਾ, ਸਨੀ ਲੋਪੋਵਾਲਾ, ਜੈਸਿੰਘ ਲੋਪੋਵਾਲਾ, ਡਾ. ਜਰਨੈਲ ਸਿੰਘ, ਪ੍ਰਤਾਮ ਸਿੰਘ ਲੋਪੋਵਾਲਾ, ਮੋਹਨ ਲੋਪੋਵਾਲਾ, ਮਾ. ਉਜਾਗਰ ਸਿੰਘ, ਹਰਦੇਵ ਸਿੰਘ ਿਢੱਲੋਂ, ਮੁਖਤਿਆਰ ਸਿੰਘ, ਦਰਸ਼ਨ ਸਿੰਘ, ਅਮਨਦੀਪ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਮਨਪ੍ਰਰੀਤ ਸਿੰਘ ਪੰਚ, ਅਵਤਾਰ ਸਿੰਘ, ਬਲਜੀਤ ਕੌਰ ਪੰਚ, ਸਵਰਨਜੀਤ ਕੌਰ ਪੰਚ, ਜਸਪਾਲ ਕੌਰ ਪੰਚ, ਹਰਬੰਸ ਸਿੰਘ ਅੌਲਖ, ਸੁਰਜੀਤ ਸਿੰਘ ਠੀਕਰੀਵਾਲਾ, ਮਿਉਜਕ ਅੰਪਰਾਇਰ ਸਿੱਧੂ, ਸੀਰਾ ਭੁੱਲਰ, ਜਤਿੰਦਰਪਾਲ ਸਿੰਘ ਅੌਲਖ, ਜਸਪ੍ਰਰੀਤ ਸਿੰਘ ਹੈਪੀ, ਲਖਵੀਰ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ ।

--ਬਾਕਸ ਨਿਊਜ

-ਅੱਜ ਲੱਖਾ ਸਿਧਾਣਾ ਤੇ ਦੀਪ ਸਿੱਧੂ ਹੋਣਗੇ ਮੰਚ ਤੋਂ ਸੰਬੋਧਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਸੀ ਸਮਾਗਮ ਦੇ ਮੁੱਖ ਪ੍ਰਬੰਧਕ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਭੁੱਲਰ, ਖ਼ਜ਼ਾਨਚੀ ਅਵਤਾਰ ਸਿੰਘ ਨੰਬਰਦਾਰ ਅਤੇ ਮੌਜੂਦਾ ਸਰਪੰਚ ਕਿਰਨਜੀਤ ਹੈਪੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਸੇਵਾ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਪਿੰਡ ਵਾਸੀਆਂ ਵਲੋਂ ਬਾਈਕਾਟ ਕੀਤਾ ਗਿਆ ਹੈ। ਜਿਸ ਦੇ ਤਹਿਤ ਪਹਿਲੇ ਦਿਨ ਸਿੱਖ ਚਿੰਤਕ ਤੇ ਕਿਸਾਨ ਆਗੂਆਂ ਨੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਸ ਸਮਾਗਮ 'ਚ ਸਿਰਕਤ ਕੀਤੀ ਹੈ। 20 ਜਨਵਰੀ ਨੂੰ ਅਮਰਪ੍ਰਰੀਤ ਸਿੰਘ ਖਾਲਸਾ ਏਡ ਇੰਡੀਆ, ਗਾਇਕ ਕਨਵਰ ਗਰੇਵਾਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਆਦਿ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ । ਕਿਸਾਨੀ ਅੰਦੋਲਨ ਨੂੰ ਸਮਰਪਿਤ ਇਸ ਸਮਾਗਮ 'ਚ ਕਿਸਾਨਾਂ ਦੇ ਹਾਮੀਂ ਜਿੱਥੇ ਨੌਜਵਾਨ ਆਗੂ ਲੱਖਾ ਸਿਧਾਣਾ ਪੁੱਜ ਰਹੇ ਹਨ, ਉੱਥੇ ਹੀ ਿਫ਼ਲਮੀ ਅਦਾਕਾਰ ਤੇ ਨਿਰਮਾਤਾ ਕਿਸਾਨੀ ਅੰਦੋਲਨ 'ਚ ਕੁੱਦੇ ਦੀਪ ਸਿੱਧੂ ਵੀ ਇਸ ਮੰਚ ਤੋਂ ਸੰਗਤਾਂ ਨੂੰ ਬਾਅਦ ਦੁਪਹਿਰ ਸੰਬੋਧਨ ਕਰਨਗੇ।

-ਬਾਕਸ ਨਿਊਜ

-ਰਾਤ ਨੂੰ ਸਜਦਾ ਹੈ ਢਾਡੀ ਦਰਬਾਰ

ਇਸ ਜੋੜ ਮੇਲੇ ਤਹਿਤ ਜਿੱਥੇ 18 ਜਨਵਰੀ ਨੂੰ ਵਿਸਾਲ ਨਗਰ ਕੀਰਤਨ ਹੁੰਦਾ ਹੈ, ਜਿਸ ਦੀ ਸਮਾਪਤੀ ਪੰਡਾਲ ਵਾਲੀ ਜਗ੍ਹਾ 'ਤੇ ਹੁੰਦੀ ਹੈ, ਉੱਥੇ ਰਾਤ ਨੂੰ ਵੀ ਧਾਰਮਿਕ ਦੀਵਾਨ ਸਜਦੇ ਹਨ। 18 ਅਤੇ 19 ਜਨਵਰੀ ਦੀ ਰਾਤ ਨੂੰ ਢਾਡੀ ਅਤੇ ਕਵੀਸ਼ਰ ਜਥੇ ਪੁੱਜਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਜਨ ਸਿੰਘ ਭੁੱਲਰ ਤੇ ਖ਼ਜਾਨਚੀ ਅਵਤਾਰ ਸਿੰਘ ਨੰਬਰਦਾਰ ਤੇ ਸਰਪੰਚ ਕਿਰਨਜੀਤ ਸਿੰਘ ਹੈਪੀ ਨੇ ਦੱਸਿਆ ਕਿ ਇਸ ਸਮਾਗਮ 'ਚ ਪੁੱਜਣ ਵਾਲੇ ਗੋਲਡ ਮੈਡਲਿਸਟ ਢਾਡੀ ਕਵੀਸ਼ਰਾਂ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਜਾਂਦਾ ਹੈ ਤੇ ਰਾਤ ਨੂੰ 12 ਵਜੇ ਤੱਕ ਸੰਗਤ ਢਾਡੀ ਤੇ ਕਵੀਸ਼ਰ ਜਥਿਆਂ ਤੋਂ ਪ੍ਰਸੰਗ ਸੁਣ ਕੇ ਨਿਹਾਲ ਹੁੰਦੀ ਹੈ। 21 ਜਨਵਰੀ ਨੂੰ ਅੰਮਿ੍ਤ ਸੰਚਾਰ ਹੁੰਦਾ ਹੈ। ਪਿੰਡ ਠੀਕਰੀਵਾਲਾ ਦੇ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਦੇ ਗੁਰਸਿੱਖ ਪਰਿਵਾਰ ਇਸ ਸਮਾਗਮ 'ਚ ਸਿਕਰਤ ਕਰਦੇ ਹਨ।