ਕੇਵਲ ਸਿੰਘ ਸਹੋਤਾ, ਸੰਦੌੜ :

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਦੇਸ਼ ਭਰ ਦਾ ਿਢੱਡ ਭਰਨ ਵਾਲੇ ਦੇਸ਼ ਦੇ ਕਿਸਾਨਾਂ ਤੇ ਜਬਰੀ ਥੋਪੇ ਗਏ ਤਿੰਨ ਬਿੱਲਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਵਿੱਚ ਰੋਸ ਪੈਦਾ ਹੋ ਗਿਆ ਹੈ। ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਾਲਕ ਅਹਿਮਦਗੜ੍ਹ ਦੇ ਪ੍ਰਧਾਨ ਸ਼ੇਰ ਸਿੰਘ ਮਹੋਲੀ ਖੁਰਦ, ਸੈਕਟਰੀ ਅਮਰਜੀਤ ਸਿੰਘ ਧਲੇਰ ਕਲਾਂ, ਹੁਸ਼ਿਆਰ ਸਿੰਘ ਮਹੋਲੀ ਦੀ ਅਗਵਾਈ ਵਿੱਚ ਮਾਲੇਰਕੋਟਲਾ, ਰਾਏਕੋਟ ਮੁੱਖ ਮਾਰਗ ਤੇ ਸਥਿਤ ਬਠਿੰਡਾ ਬਰਾਂਚ ਨਹਿਰ ਦੇ ਪੁਲ ਕਲਿਆਣ ਅਤੇ ਵਪਾਰ ਮੰਡਲ ਵੈੱਲਫੇਅਰ ਸੁਸਾਇਟੀ ਸੰਦੌੜ ਦੇ ਚੇਅਰਮੈਨ ਅਮਰ ਸਿੰਘ ਮਾਣਕੀ, ਵਪਾਰ ਮੰਡਲ ਦੇ ਪ੍ਰਧਾਨ ਕੇਵਲ ਸਿੰਘ ਸਹੋਤਾ ਅਤੇ ਪੱਲੇਦਾਰ ਯੂਨੀਅਨ ਸੰਦੌੜ ਦੇ ਪ੍ਰਧਾਨ ਅਮਰਜੀਤ ਸਿੰਘ, ਡਾ ਜਗਤਾਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੀ ਅਗਵਾਈ ਵਿੱਚ ਸੰਦੌੜ ਦੇ ਬੱਸ ਅੱਡੇ ਵਿੱਚ ਖੇਤੀ ਬਿੱਲ ਨੂੰ ਰੱਦ ਕਰਵਾਉਣ ਲਈ ਰੋਸ ਧਰਨਾ ਦਿੱਤਾ ਗਿਆ।

ਆਗੂਆਂ ਕਿਹਾ ਕਿ ਕੇਂਦਰ ਦੇ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਬਿੱਲ ਪਾਸ ਹੋਣ ਨਾਲ ਕਿਸਾਨਾਂ ਦਾ ਜਿੱਥੇ ਭਵਿੱਖ ਤਬਾਹ ਹੋ ਜਾਵੇਗਾ, ੳੱੁਥੇ ਇਸ ਨਾਲ ਮਜ਼ਦੂਰ ਵਰਗ ਵੀ ਲਤਾੜਿਆ ਜਾਵੇਗਾ।