ਮਨਪ੍ਰੀਤ ਜਲਪੋਤ, ਤਪਾ ਮੰਡੀ : ਸਥਾਨਕ ਗ੍ਰੀਨ ਵੇਵ ਕਲੱਬ ਵੱਲੋਂ ਪਿਛਲੇ ਸਾਲ ਦੇ ਦੌਰਾਨ ਤਿੰਨ ਹਜ਼ਾਰ ਦੇ ਕਰੀਬ ਪੌਦੇ ਲਾਏ ਗਏ ਜਿਸ ਉਪਰੰਤ ਉਨ੍ਹਾਂ ਦੀ ਸਾਂਭ ਸੰਭਾਲ ਲਈ ਕਲੱਬ ਵੱਲੋਂ ਨਵੇਂ ਪੌਦੇ ਲਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ ਤੇ ਪਹਿਲਾਂ ਲਾਏ ਪੌਦਿਆਂ ਨੂੰ ਚਲਾਉਣ ਲਈ ਉਨ੍ਹਾਂ 'ਚ ਖ਼ਾਦ ਤੇ ਪਾਣੀ ਨਾਲ ਸੰਭਾਲ ਕੀਤੀ ਗਈ। ਜਾਣਕਾਰੀ ਦਿੰਦੇ ਕਲੱਬ ਦੇ ਪ੍ਧਾਨ ਵਿੱਕੀ ਮੌੜ ਨੇ ਦੱਸਿਆ ਕਿ ਠੰਢ ਦੇ ਮੌਸਮ 'ਚ ਪੌਦੇ ਖ਼ਰਾਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਲੋੜਵੰਦ ਤੇ ਗ਼ਰੀਬ ਲੋਕਾਂ ਨੂੰ ਮੁਫ਼ਤ ਗਰਮ ਕੱਪੜੇ ਵੰਡਣ ਦੀ ਸੇਵਾ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਇਸ ਵਾਰ ਸ਼ਹਿਰ ਦੇ ਮੁੱਹਲਿਆਂ ਅੰਦਰ ਸਜਾਵਟੀ ਪੌਦੇ ਵੀ ਲਗਾਏ ਜਾਣਗੇ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਸੋਹਣਾ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਨਵੇਂ ਬੱਸ ਸਟੈਂਡ ਵਿਖੇ ਵੀਹ ਪੌਦੇ ਲਾਏ ਗਏ ਹਨ। ਇਸ ਮੌਕੇ ਸੰਨੀ ਗੋਇਲ, ਦੀਪਕ ਭੈਣੀ, ਬੰਟੀ ਮਾਨ, ਭੂਸ਼ਣ ਬਾਂਸਲ, ਪ੍ਰੀਤ ਗਿੱਲ ਤੇ ਕਾਲੂ ਆਦਿ ਹਾਜ਼ਰ ਸਨ।