ਸ਼ੰਭੂ ਗੋਇਲ, ਲਹਿਰਾਗਾਗਾ :

ਆਉਣ ਵਾਲੇ ਜੀਰੀ ਦੇ ਸੀਜ਼ਨ ਦੌਰਾਨ ਰਾਈਸ ਮਿੱਲਰਾਂ ਨੂੰ ਆਉਦੀਆਂ ਸਮੱਸਿਆਵਾਂ ਇੱਕਜੁੱਟ ਹੋ ਕੇ ਦੂਰ ਕੀਤੀਆਂ ਜਾਣਗੀਆਂ ,ਕਿਉਂਕਿ ਸਮੇਂ ਦੀਆਂ ਸਰਕਾਰਾਂ ਮਿੱਲਰਾਂ ਨੂੰ ਤਬਾਹ ਕਰਨਾ ਚਾਹੁੰਦੀਆਂ ਹਨ। ਇਹ ਵਿਚਾਰ ਅੱਜ ਲਹਿਰਾਗਾਗਾ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਪਹੁੰਚੇ ਸੂਬਾਈ ਪ੍ਰਧਾਨ ਭਾਰਤ ਭੂਸ਼ਨ ਬਿੱਟਾ, ਜ਼ਿਲ੍ਹਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਮਿੱਲਰਜ਼ ਆਗੂ ਸਤਪਾਲ ਸਿੰਗਲਾ ਅਤੇ ਸਬ-ਡਵੀਜ਼ਨ ਲਹਿਰਾ ਦੇ ਪ੍ਰਧਾਨ ਕਸ਼ਮੀਰਾ ਸਿੰਘ ਜਲੂਰ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਪਰੋਕਤ ਆਗੂਆਂ ਨੇ ਕਿਹਾ, ਕਿ ਪੰਜਾਬ ਦੇ 4373 ਰਾਈਸ ਸ਼ੈਲਰਾਂ ਨਾਲ 6 ਲੱਖ 70 ਹਜ਼ਾਰ ਮੁਲਾਜ਼ਮ ਜੁੜੇ ਹੋਏ ਹਨ। ਜਿਸ ਕਰਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਰਾਇਸ ਇੰਡਸਟਰੀ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਮਿੱਲ 900 ਕਰੋੜ ਰੁਪਏ ਬਿਜਲੀ ਵਿਭਾਗ ਨੂੰ ਸਾਲਾਨਾ ਰੈਵਨਿਊ ਦਿੰਦੇ ਹਨ। ਸਰਕਾਰ ਨੇ ਪ੍ਰਤੀ ਮਿੱਲ ਦੱਸ ਲੱਖ ਰੁਪਏ ਸਕਿਓਰਿਟੀ ਰੱਖੀ ਹੋਈ ਹੈ, ਜੋ ਕਿ ਜਲਦੀ ਰਿਲੀਜ਼ ਕਰਨੀ ਬਣਦੀ ਹੈ। ਆਗੂਆਂ ਨੇ ਕਿਹਾ ਕਿ ਇੱਕ ਬਾਰ੍ਹਵੀਂ ਪਾਸ ਨੂੰ ਐਫ ਸੀ ਆਈ 'ਚ ਟੀਏ ਲਾਇਆ ਜਾਂਦਾ ਹੈ। ਜੋ ਜੀਰੀ ਦੀ ਖਰੀਦ ਸਮੇਂ ਰਿਸ਼ਵਤ ਲੈ ਕੇ ਮਾਪਦੰਡਾਂ ਤੋਂ ਉਪਰ ਜੀਰੀ ਖ਼ਰੀਦ ਕਰਦਾ ਹੈ, ਤੇ ਉਸੇ ਜੀਰੀ ਦੇ ਚੌਲ ਲਵਾਉਣ ਸਮੇਂ ਟੀ ਏ ਇੰਨਾਂ੍ਹ ਚੌਲਾਂ ਨੂੰ ਘਟੀਆ ਕਹਿ ਕੇ ਰਿਸ਼ਵਤ ਮੰਗਦਾ ਹੈ। ਇਸ ਸਮੇਂ ਆਗੂਆਂ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਐਫਸੀਆਈ ਚੌਲ ਲਵਾਉਣ ਬਦਲੇ ਪੰਜਾਬ ਦੇ ਮਿੱਲਰਾਂ ਤੋਂ ਸਾਲਾਨਾ 450 ਕਰੋੜ ਰੁਪਏ ਬਤੌਰ ਰਿਸ਼ਵਤ ਲੈਂਦੀ ਹੈ। ਕੇਂਦਰੀ ਮੰਤਰੀ ਪਤਾ ਹੋਣ ਦੇ ਬਾਵਜੂਦ ਬੀ ਅੱਖਾਂ ਮੀਚੀ ਬੈਠੇ ਹਨ।ਕੇਂਦਰ ਸਰਕਾਰ ਨੇ ਨਵੀਂ ਚੌਲ ਪਾਲਿਸੀ ਰਾਹੀਂ 20 ਫ਼ੀਸਦੀ ਟੁਕੜਾ ਅਤੇ 2 ਫ਼ੀਸਦੀ ਬਦਰੰਗ ਚੌਲਾਂ ਦੀ ਸ਼ਰਤ ਰੱਖੀ ਹੈ,ਜੋ ਸ਼ੈਲਰ ਮਾਲਕਾਂ ਨੂੰ ਮਨਜ਼ੂਰ ਨਹੀਂ।ਇਸ ਬਾਰੇ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵਿਸ਼ਵਾਸ ਦਿਵਾਇਆ ਹੈ, ਕਿ ਚਾਵਲ ਪੁਰਾਣੀ ਪਾਲਿਸੀ ਅਨੁਸਾਰ ਹੀ ਲਏ ਜਾਣਗੇ ,ਮਿੱਲਰਾਂ ਅਤੇ ਕਿਸਾਨਾਂ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਜੀਰੀ ਦਾ ਦਾਣਾ- ਦਾਣਾ ਖਰੀਦਿਆ ਜਾਵੇਗਾ। ਪੰ੍ਤੂ ਜੇਕਰ ਸਰਕਾਰ ਨੇ ਇਹ ਸ਼ਰਤ ਵਾਪਸ ਨਾ ਲਈ ਤਾਂ ਸ਼ੈੱਲਰ ਮਾਲਕ ਕੰਮ ਨਹੀਂ ਕਰਨਗੇ। ਸੂਬਾਈ ਪ੍ਰਧਾਨ ਬਿੱਟਾ ਨੇ ਕਿਹਾ, ਕਿ ਸ਼ੈਲਰ ਮਾਲਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਹਰੇਕ ਤਰਾਂ੍ਹ ਸੂਬਾਈ ਸ਼ੈਲਰ ਐਸੋਸੀਏਸ਼ਨ ਪੰਜਾਬ ਦੇ ਰਾਈਸ ਮਿੱਲਰਾਂ ਨਾਲ ਹੈ। ਲਹਿਰਾਗਾਗਾ ਰਾਈਸ ਮਿੱਲਰ ਦੇ ਪ੍ਰਧਾਨ ਕਸ਼ਮੀਰ ਸਿੰਘ ਜਲੂਰ ਨੇ ਪਹੁੰਚੇ ਰਾਈਸ ਮਿੱਲਰ ਆਗੂਆਂ ਅਤੇ ਲਹਿਰਾ ਦੇ ਸ਼ੈਲਰ ਮਾਲਕਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ। ਇਸ ਸਮੇਂ ਆਏ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਇੰਦਰਜੀਤ ਸਿੰਘ ਜੌਲੀ ਪ੍ਰਧਾਨ ਨਗਰ ਕੌਂਸਲ ਨਿਹਾਲ ਸਿੰਘ ਵਾਲਾ, ਰਣਜੀਤ ਸਿੰਘ ਜੋਸਨ ਪ੍ਰਧਾਨ ਫਿਰੋਜ਼ਪੁਰ, ਅਵਿਨਾਸ਼ ਗੁਪਤਾ ਮੋਗਾ, ਅਸ਼ੋਕ ਬਾਂਸਲ ਸੰਗਰੂਰ, ਹਰੀਓਮ ਮਿੱਤਲ ਲੁਧਿਆਣਾ, ਤਰਸੇਮ ਗੋਇਲ ਝੁਨੀਰ, ਰਾਧੇ ਸ਼ਾਮ ਗੰਢੂਆਂ, ਰਾਜੂ ਬਰੇਟਾ, ਪਵਿੱਤਰ ਗੰਢੂਆਂ ਤੋਂ ਇਲਾਵਾ ਜੀਵਨ ਕੁਮਾਰ ਮਿੱਤਲ, ਸਤੀਸ਼ ਕਾਲਾ, ਨਰਾਤਾ ਰਾਮ ਫਤਹਿਗੜ੍ਹ, ਮਨੋਜ ਕੁਮਾਰ ਕੱਛੂ, ਅਸ਼ੋਕ ਸਿੰਗਲਾ, ਰਾਜੀਵ ਸਿੰਗਲਾ, ਓਮ ਪ੍ਰਕਾਸ਼ ਜਵਾਹਰ ਵਾਲੇ, ਸਤਵੰਤ ਕਾਮਰੇਡ, ਹੇਮਰਾਜ ਗਰਗ, ਅੰਮਿ੍ਤਪਾਲ ਭੁੱਟੋ, ਸਤੀਸ਼ ਮੰਟੂ, ਸੁਰਿੰਦਰ ਭੰਡਾਰੀ, ਰੋਮੀ ਲਹਿਰਾ, ਸੁਭਾਸ਼ ਬਰਨਾਲਾ, ਸ਼ਿਵ ਕੁਮਾਰ ਰੌਕੀ, ਜੋਜੋ ਅਤੇ ਹੋਰ ਵੀ ਬਹੁਤ ਸਾਰੇ ਮਿਲਰਜ਼ ਨੇ ਹਾਜ਼ਰੀ ਭਰੀ।