ਸਟਾਫ ਰਿਪੋਰਟਰ, ਬਰਨਾਲਾ :

ਐੱਸਡੀ ਸਭਾ (ਰਜਿ) ਬਰਨਾਲਾ ਦੁਆਰਾ ਸੰਚਾਲਿਤ ਐੱਸਐੱਸਡੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦਾ ਗਿਆਰਵੀ (ਆਰਟਸ, ਕਮਾਰਸ) ਕਲਾਸ ਦਾ 2019-2020 ਦਾ ਨਤੀਜਾ ਸ਼ਾਨਦਾਰ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ਰੰਸੀਪਲ ਜਗਜੀਤ ਸਿੰਘ ਨੇ ਦੱਸਿਆ ਕਿ ਆਰਟਸ ਗਰੁੱਪ 'ਚੋਂ ਮਨਪ੍ਰਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤੇ ਤੇ ਦੂਸਰਾ ਸਥਾਨ ਮਨਪ੍ਰਰੀਤ ਕੌਰ ਨੇ ਹਾਸਿਲ ਕੀਤਾ। ਕਮਾਰਸ ਗਰੁੱਪ 'ਚੋਂ ਮਨਪ੍ਰਰੀਤ ਕੌਰ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਇੰਚਾਰਜ ਨੂੰ ਕ੍ਰਮਵਾਰ ਆਰਟਸ ਗਰੁੱਪ ਪ੍ਰਰੋ. ਰਜਿੰਦਰ ਕੌਰ, ਪ੍ਰਰੋ. ਸਮਿੰਦਰ ਕੌਰ, ਪ੍ਰਰੋ. ਮਨਜੀਤ ਕੌਰ ਤੇ ਕਮਾਰਸ ਗਰੁੱਪ ਦੇ ਇੰਚਾਰਜ ਪ੍ਰਰੋ. ਰਾਹੁਲ ਗੁਪਤਾ ਤੇ ਪ੍ਰਰੋ. ਹਰਪ੍ਰਰੀਤ ਕੌਰ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।

ਉਨ੍ਹਾਂ ਦੱਸਿਆ ਕਿ ਇਹ ਸਭ ਵਿਦਿਆਰਥੀਆਂ ਤੇ ਸਮੂਹ ਸਟਾਫ਼ ਦੀ ਮਿਹਨਤ ਤੇ ਲਗਨ ਦਾ ਨਤੀਜਾ ਹੈ। ਉਨ੍ਹਾਂ ਦੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਦਾਖ਼ਲੇ ਆਨਲਾਈਨ ਪਿਛਲੇ ਇਕ ਮਹੀਨੇ ਤੋਂ ਸ਼ੁਰੂ ਕੀਤੇ ਜਾ ਚੁੱਕੇ ਹਨ ਤੇ ਸੋਸਲ ਮੀਡੀਆ ਤੇ ਵੱਖ-ਵੱਖ ਸਾਧਨਾਂ ਦੀ ਸਹਾਇਤਾ ਨਾਲ ਆਨਲਾਈਨ ਪੜ੍ਹਾਈ ਵੀ ਸ਼ੁਰੂ ਕੀਤੀ ਗਈ ਹੈ।