ਸਟਾਫ ਰਿਪੋਰਟਰ, ਬਰਨਾਲਾ : ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਨਰਸਿੰਗ ਬਰਨਾਲਾ ਦੇ ਵਿਦਿਆਰਥੀਆਂ ਦਾ ਜੀਐਨਐਮ ਦੂਜਾ ਸਾਲ ਦਾ ਨਤੀਜਾ ਪੀਐਨਆਰਸੀ ਮੋਹਾਲੀ ਵੱਲੋਂ ਐਲਾਨਿਆ ਗਿਆ। ਜਾਣਕਾਰੀ ਕਾਲਜ ਦੇ ਵਾਈਸ ਪਿ੍ਰੰਸੀਪਲ ਦਵਿੰਦਰ ਕੌਰ ਧਾਲੀਵਾਲ ਨੇ ਦਿੱਤੀ ,ਕਾਲਜ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ 87 ਫੀਸਦੀ ਅੰਕ ਲੈ ਕੇ ਕਾਲਜ 'ਚੋਂ ਪਹਿਲਾ ਸਥਾਨ, ਰਮਨਦੀਪ ਕੌਰ ਨੇ 86 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਤੇ ਤੇਜਿੰਦਰ ਕੌਰ ਨੇ 85 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਸ਼ਾਨਦਾਰ ਪ੍ਰਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਸੌਦਾਗਰ ਸਿੰਘ ਚਹਿਲ, ਮੈਨੇਜਿੰਗ ਡਾਇਰੈਕਟਰ ਲਵਿੰਦਰ ਸਿੰਘ ਚਹਿਲ, ਕਾਲਜ ਦੇ ਪਿੰ੍ਸੀਪਲ ਡਾ:ਰਾਜਵੀਰ ਕੌਰ ਧਾਲੀਵਾਲ ਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਸਮੂਹ ਸਟਾਫ਼ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਸਮੂਹ ਸਟਾਫ ਨੇੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।