ਬੂਟਾ ਸਿੰਘ ਚੌਹਾਨ, ਸੰਗਰੂਰ : ਸਥਾਨਕ ਭਾਈ ਗੁਰਦਾਸ ਇੰਸਟੀਚਿਊਟ ਵਿਚ ਧੀ ਪੰਜਾਬਣ ਮੰਚ ਵੱਲੋਂ ਪੰਜਾਬਣ ਮੁਟਿਆਰਾਂ ਦੇ ਕਰਵਾਏ ਮੁਕਾਬਲੇ ਦੌਰਾਨ ਗਗਨਦੀਪ ਕੌਰ ਗੱਬੀ ਕੋਟਕਪੁਰਾ ਪੰਜਾਬਣ ਮੁਟਿਆਰ-2019 ਚੁਣੀ ਗਈ ਜਦਕਿ ਤਰਨਪ੍ਰਰੀਤ ਕੌਰ ਉੱਤਰ ਪ੍ਰਦੇਸ਼ ਰਨਰਅੱਪ-1 ਅਤੇ ਰਾਜਵੰਤ ਕੌਰ ਪਟਿਆਲਾ ਰਨਰਅੱਪ-2 ਚੁਣੀਆਂ ਗਈਆਂ। ਸੰਸਥਾਵ ਦੇ ਮੁਖੀ ਡਾ. ਗੁਨਿੰਦਰਜੀਤ ਸਿੰਘ ਜਵੰਧਾ ਅਤੇ ਡਾਇਰੈਕਟਰ ਡਾ. ਸੁਵਰੀਤ ਜਵੰਧਾ ਸਮਾਰੋਹ ਦੇ ਮੁੱਖ ਮਹਿਮਾਨ ਸਨ। ਸੰਜੀਵ ਬਾਂਸਲ ਐਮ.ਡੀ. ਕੋਪਲ ਕੰਪਨੀ ਨੇ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਉੱਘੀ ਸਮਾਜ ਸੇਵਕਾ ਪ੍ਰਰੀਤੀ ਮਹੰਤ, ਜਰਨੈਲ ਸਿੰਘ ਬੁੱਟਰ, ਸਵਾਮੀ ਰਵਿੰਦਰ ਗੁਪਤਾ ਅਤੇ ਸੰਤੋਸ਼ ਗੁਪਤਾ ਸ਼ਾਮਲ ਸਨ।

ਮੰਚ ਦੇ ਪ੍ਰਧਾਨ ਮੈਡਮ ਮਨਜੀਤ ਬੱਤਰਾ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਵਿਚ ਸ੍ਰੀ ਹਰਿੰਦਰ ਸਿੰਘ ਪੁਲਿਸ ਕਪਤਾਨ ਸੰਗਰੂਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਨਾਮਵਰ ਕਲਾਕਾਰ ਵਿਜੈ ਜੋਸ਼ੀ ਵਲੋਂ ਕੀਤੇ ਮੰਚ ਸੰਚਾਲਨ ਕੀਤਾ।

ਪੰਜਾਬੀ ਿਫ਼ਲਮਾਂ ਦੀ ਪ੍ਰਸਿੱਧ ਅਦਾਕਾਰਾ ਕਮਲ ਖੰਗੂੜਾ ਨੇ ਮੁਕਾਬਲੇ ਵਿਚ ਸ਼ਾਮਲ ਲੜਕੀਆਂ ਨੰੂ ਜ਼ਿੰਦਗੀ ਵਿਚ ਅੱਛਾ ਕਿਰਦਾਰ ਨਿਭਾਉਣ ਦਾ ਸੱਦਾ ਦਿੱਤਾ। ਮੈਡਮ ਮਨਦੀਪ ਬੱਤਰਾ ਨੇ ਆਏ ਮਹਿਮਾਨਾਂ ਦਾ ਸੀਤਾ। ਮੈਡਮ ਕੁਲਵਿੰਦਰ ਢੀਂਗਰਾ ਨੇ ਧੀ ਪੰਜਾਬਣ ਮੰਚ ਬਾਰੇ ਜਾਣਕਾਰੀ ਦਿੱਤੀ। ਆਏ ਮਹਿਮਾਨਾਂ ਦਾ ਮੈਡਮ ਬਲਜੀਤ ਸ਼ਰਮਾ ਨੇ ਧੰਨਵਾਦ ਕੀਤਾ। ਨਿਤਾਸਾ ਗੁਪਤਾ, ਹਰਮੀਤ ਕੌਰ, ਕਰਨਜੀਤ ਕੌਰ ਅਤੇ ਰਾਜਦੀਪ ਕੌਰ ਬਰਾੜ ਨੇ ਦੱਸਿਆ ਕਿ ਇਸ ਸੰਸਥਾ ਦੇ ਪਲੇਠੇ ਪ੍ਰਰੋਗਰਾਮ ਤੋਂ ਭਵਿੱਖ ਵਿਚ ਹੋਣ ਵਾਲੇ ਸਮਾਗਮਾਂ ਲਈ ਸੇਧ ਮਿਲੇਗੀ। ਬਲਜੀਤ ਕੌਰ, ਮਮਤਾ ਅਤੇ ਲਖਵਿੰਦਰ ਲੱਕੀ ਨੇ ਜੱਜਾਂ ਵਜੋਂ ਜੰੁਮੇਵਾਰੀ ਸੰਭਾਲੀ।

ਇਸ ਮੌਕੇ ਮੰਚ ਵਲੋਂ ਖੁਸ਼ੀ ਨੰੂ ਹਾਸਿਆਂ ਦੀ ਰਾਣੀ, ਪੂਜਾ ਗਰੋਵਰ ਨੰੂ ਸੁਘੜ ਸਿਆਣੀ, ਪਵਨਜੀਤ ਕੌਰ ਨੰੂ ਖੇਡ ਪੰਜਾਬਣ, ਮਨਪ੍ਰਰੀਤ ਕੌਰ ਨੰੂ ਸ਼ਾਨ ਪੰਜਾਬਣ ਦੀ, ਸ਼ਾਲੀਨ ਕੌਰ ਨੰੂ ਹਰਮਨ ਪਿਆਰੀ ਸਖ਼ਸ਼ੀਅਤ, ਕਮਲਪ੍ਰਰੀਤ ਕੌਰ ਨੰੂ ਸੂਝਵਾਨ ਸਖ਼ਸ਼ੀਅਤ, ਦਲਜੀਤ ਕੌਰ ਨੰੂ ਗਿੱਧਿਆਂ ਦੀ ਰਾਣੀ, ਕਰਮਜੀਤ ਬਰਨਾਲਾ ਨੰੂ ਖੁਸ਼ਦਿਲ ਧੀ, ਹਰਪ੍ਰਰੀਤ ਕੌਰ ਨੰੂ ਮਾਣ ਪੰਜਾਬ ਦਾ, ਮਨਜਿੰਦਰ ਕੌਰ ਪ੍ਰਤਿਭਾਸ਼ੀਲ ਸਖ਼ਸ਼ੀਅਤ, ਹਰਸੰਗੀਤ ਕੌਰ ਨੰੂ ਵਿਰਾਸਤੀ ਧੀ, ਕਮਲ ਖਰਬ ਨੰੂ ਅਣਖੀਲੀ ਮੁਟਿਆਰ, ਮਨਦੀਪ ਕੌਰ ਨੰੂ ਰੂਹ-ਏ-ਪੰਜਾਬ, ਪੂਜਾ ਗਰੋਵਰ ਨੰੂ ਠੇਠ ਪੰਜਾਬਣ, ਸਰਗਮ ਨੰੂ ਦਿਲਖਿਚਵੀ ਸਖਸ਼ੀਅਤ, ਹਰਜਿੰਦਰ ਨੰੂ ਹੱਸਦੀ ਵੱਸਦੀ ਸਖ਼ਸ਼ੀਅਤ, ਸੁਖਜਿੰਦਰ ਕੌਰ ਨੰੂ ਸੋਹਣੀ ਮੁਟਿਆਰ, ਅੰਮਿ੍ਤਪਾਲ ਕੌਰ ਨੰੂ ਦਿਲਕਸ਼ ਮੁਟਿਆਰ, ਸੰਦੀਪ ਕੌਰ ਨੰੂ ਮਹਿਕਾਂ ਭਰੀ ਚੰਗੇਰ ਸਮੇਤ ਵੱਖ-ਵੱਖ ਪ੍ਰਤੀਯੋਗੀਆਂ ਨੰੂ ਪੰਜਾਬੀ ਵਿਰਸੇ ਨਾਲ ਸਬੰਧਿਤ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ।