ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਦੀ ਅਗਵਾਈ ਹੇਠ ਆਰਬੀਐੱਸਕੇ (ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ) ਪ੍ਰਰੋਗਰਾਮ ਅਧੀਨ ਦਫ਼ਤਰ ਸਿਵਲ ਸਰਜਨ ਬਰਨਾਲਾ ਵਿਖੇ 10 ਬੱਚਿਆਂ ਦੇ ਦਿਲ ਦਾ ਆਪ੍ਰਰੇਸ਼ਨ ਕਰਵਾਇਆ ਗਿਆ। ਇਨ੍ਹਾਂ ਬੱÎਚਿਆਂ ਨੂੰ ਸਿਵਲ ਸਰਜਨ ਬਰਨਾਲਾ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਬਰਨਾਲਾ ਵੱਲੋਂ ਵਿਸੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਉਹ ਹੋਰ ਵੀ ਲੋੜਵੰਦ ਬੱਚਿਆਂ ਨੂੰ ਆਰਬੀਐੱਸਕੇ ਅਧੀਨ ਵਧੀਆ ਸਿਹਤ ਸਹੂਲਤਾਂ ਪ੍ਰਰਾਪਤ ਕਰਨ ਲਈ ਉਤਸ਼ਾਹਿਤ ਕਰਨ ਸਿਵਲ ਸਰਜਨ ਨੇ ਦੱਸਿਆ ਕਿ ਆਰਬੀਐਸਕੇ ਅਧੀਨ ਨਵਜਨਮੇ ਬੱਚਿਆਂ ਤੋਂ 18 ਸਾਲ ਤਕ ਦੇ ਬੱਚਿਆਂ ਦੀ ਮੈਡੀਕਲ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ 30 ਵੱਖ-ਵੱਖ ਬਿਮਾਰੀਆਂ ਜਿਵੇਂ ਜਮਾਂਦਰੂ ਨੁਕਸ, ਦਿਲ ਦੀਆਂ ਬਿਮਾਰੀਆਂ, ਨਿਊਰਲ ਟਿਊਬ ਡਿਫੈਂਕਡ, ਜਮਾਂਦਰੂ ਚਿੱਟਾ ਮੋਤੀਆ, ਜਮਾਂਦਰੂ ਬੋਲਾਪਣ, ਜਮਾਂਦਰੂ ਖੰਡੂ, ਪੈਰਾਂ ਦਾ ਟੇਡਾ ਹੋਣਾ ਆਦਿ ਦਾ ਮੁਫ਼ਤ ਇਲਾਜ ਪੀਜੀਆਈ ਚੰਡੀਗੜ੍ਹ, ਫੋਰਟਿਸ ਹਸਪਤਾਲ ਮੋਹਾਲੀ, ਸੀਐਮਸੀ ਲੁਧਿਆਣਾ, ਡੀਐਮਸੀ ਲੁਧਿਆਣਾ ਤੇ ਸਮੂਹ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਕਰਵਾਇਆ ਜਾਂਦਾ ਹੈ। ਇਸ ਪ੍ਰਰੋਗਰਾਮ 'ਚ ਬੱਚਿਆਂ ਤੇ ਮਾਪਿਆਂ ਦੇ ਨਾਲ-ਨਾਲ ਆਰਬੀ.ਐਸਕੇ ਟੀਮ ਮਹਿਲ ਕਲਾਂ, ਧਨੌਲਾ ਤੇ ਬਰਨਾਲਾ, ਆਰਬੀ ਐੱਸਕੇ ਕੋਆਰਡੀਨੇਟਰ ਸੁਖਪਾਲ ਕੌਰ ਤੇ ਸਤਨਾਮ ਸਿੰਘ ਹਾਜ਼ਰ ਸਨ।