ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਗਿਆਨੀ ਰਤਨ ਸਿੰਘ ਯਾਦਗਾਰੀ ਸੁਸਾਇਟੀ ਆਲੋਅਰਖ ਵੱਲੋਂ ਸਵਰਗੀ ਬੰਤ ਸਿੰਘ ਸਾਬਕਾ ਸੈਨਿਕ ਦੀ ਪਹਿਲੀ ਬਰਸੀ ਤੇ ਆਲੋਅਰਖ ਵਿਖੇ ਉਡਾਨ ਫਾਊਂਡੇਸ਼ਨ ਭਵਾਨੀਗੜ੍ਹ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਵਿਚ 125 ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ।

ਇਸ ਕੈਂਪ ਵਿਚ ਕਾਲਾ ਪੀਲੀਆ, ਸ਼ੁਗਰ, ਯੂਰਿਕ ਐਸਿਡ ਤੇ ਬਲੱਡ ਦੇ ਟੈਸਟ ਬਿਲਕੁੱਲ ਮੁਫ਼ਤ ਕੀਤੇ ਗਏ। ਇਸ ਮੌਕੇ ਸਵ: ਬੰਤ ਸਿੰਘ ਦੇ ਪੁੱਤਰਾਂ ਗੁਰਲਾਭ ਸਿੰਘ ਆਲੋਅਰਖ, ਸੁਖਵਿੰਦਰ ਸਿੰਘ ਅਤੇ ਜਗਮੇਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਾਡੀ ਚੈਰੀਟੇਬਲ ਸੁਸਾਇਟੀ ਵੱਲੋਂ ਇਸ ਤਰ੍ਹਾਂ ਦੇ ਕੈਂਪ ਭਵਿੱਖ ਵਿਚ ਗੁਆਢੀ ਪਿੰਡਾਂ 'ਚ ਵੀ ਲਾਏ ਜਾਣਗੇ। ਸੁਸਾਇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦਿਵਸ ਨੂੰ ਸਮਰਪਿਤ ਜਲਦੀ ਹੀ ਅੱਖਾਂ ਦਾ ਚੈੱਕਅਪ ਕੈਂਪ ਵੀ ਲਾਇਆ ਜਾਵੇਗਾ। ਅੰਤ ਵਿਚ ਮੈਡੀਕਲ ਟੀਮ ਦੇ ਮੈਂਬਰਾਂ ਦਾ ਗੁਰਦਿੱਤ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ, ਬਲਦੇਵ ਸਿੰਘ, ਦਵਿੰਦਰ ਸਿੰਘ, ਨਰਿੰਦਰ ਕੁਮਾਰ ਸਲਦੀ ਵੱਲੋਂ ਸਨਮਾਨ ਕੀਤਾ ਗਿਆ। ਅਖੀਰ ਗੁਰਲਾਭ ਸਿੰਘ ਵੱਲੋਂ ਸਭ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰਰੀਤ ਸਿੰਘ ਬੀਬੜ, ਦਿਲਬਾਗ ਸਿੰਘ, ਮੇਵਾ ਸਿੰਘ, ਸਾਬਕਾ ਪੰਚਾਇਤ ਮੈਂਬਰ, ਗੁਰਪ੍ਰਰੀਤ ਸਿੰਘ ਸੋਹੀ, ਬਲਵੀਰ ਸਿੰਘ ਸਾਗਰ, ਮੌਜੂਦਾ ਪੰਚ ਸੁਖਵਿੰਦਰ ਸਿੰਘ ਸੁੱਖਾ, ਹਰਜਿੰਦਰ ਸਿੰਘ ਤੂਰ ਅਤੇ ਅੰਮਿ੍ਤਪਾਲ ਸਿੰਘ ਮੌਜੂਦ ਸਨ।