ਕਰਮਜੀਤ ਸਿੰਘ ਸਾਗਰ, ਧਨੌਲਾ : ਪਿੰਡ ਕਾਲੇਕੇ ਵਿਖੇ ਸਿਹਤ ਵਿਭਾਗ ਵੱਲੋਂ ਸਿਵਲ ਸਰਜ਼ਨ ਬਰਨਾਲਾ ਦੀ ਰਹਿਮਨਾਈ ਹੇਠ ਐੱਸਐੱਮਓ ਧਨੌਲਾ ਡਾ. ਗੁਰਵਿੰਦਰ ਕੌਰ ਅੌਜਲਾ ਦੇ ਦੇਖ-ਰੇਖ ਹੇਠ ਬੁਖਾਰ ਦੇਖ ਤੇ ਅੱਖਾਂ ਦਾ ਕੈਂਪ ਲਾਇਆ ਗਿਆ। ਇਸ ਸਮੇਂ ਡਾ. ਪ੍ਰਰੀਤੀ ਗਰਗ, ਡਾ ਨਵਨੀਤ ਕੌਰ, ਮਨੀਸ਼ ਕੁਮਾਰ ਆਦਿ ਨੇ ਦੱਸਿਆ ਕਿ ਪਿੰਡ 'ਚ ਬੁਖਾਰ ਲੋਕਾਂ ਨੂੰ ਹੋਣ ਕਰਕੇ ਡੇਂਗੂੁ ਦਾ ਨਾਮ ਲੈ ਕਿ ਬਹੁਤ ਡਰਾਇਆ ਗਿਆ ਜਿਸ ਕਰਕੇ ਅੱਜ ਸਾਨੂੰ ਇਹ ਕੈਂਪ ਲਗਾਉਣਾ ਪਿਆ। ਉਨ੍ਹਾਂ ਦੱਸਿਆ ਕਿ 265 ਮਰੀਜ਼ਾਂ ਦੇ ਚੈੱਕਅਪ ਕਰਨ ਦੌਰਾਨ ਪਤਾ ਲੱਗਿਆ ਕਿ ਕੁਝ ਲੋਕਾਂ ਨੂੰ ਵਾਇਰਲ ਬੁਖਾਰ ਡੇਂਗੂ ਦਾ ਅਜੇ ਤਕ ਕੋਈ ਮਰੀਜ਼ ਨਹੀਂ ਆਇਆ। ਅਥਾਲਮਿਕ ਅਫ਼ਸਰ (ਅੱਖਾਂ ਦੇ ਡਾਕਟਰ) ਨੇ ਦੱਸਿਆ ਕਿ 90 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਸ 'ਚ 5 ਮਰੀਜ਼ਾਂ ਸਿਰਫ਼ ਲਾਇਜ਼ਾਂ ਵਾਲੇ ਆਏ ਹਨ ਬਾਕੀ ਸਭ ਠੀਕ ਪਾਏ ਗਏ। ਡਾ. ਗੁਰਵਿੰਦਰ ਕੌਰ ਅੌਜਲਾ ਨੇ ਲੋਕਾਂ ਨੂੰ ਡੇਂਗੂ ਬੁਖਾਰ ਹੋਣ ਤੇ ਉਸ ਦੀਆ ਨਿਸ਼ਾਨੀਆਂ ਦੱਸ ਕੇ ਜਾਗਰੂਕ ਕੀਤਾ। ਇਸ ਮੌਕੇ ਸਰਪੰਚ ਸੁਖਦੇਵ ਸਿੰਘ , ਗੁਰਦੁਆਰਾ ਸ਼੍ਰੀ ਸੰਗਤਸਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਦੀਪ ਸਿੰਘ, ਲੋਕ ਸੇਵਾ ਕਲੱਬ ਦੇ ਪ੍ਰਧਾਨ ਮੱਖਣ ਖਾਂ, ਰਛਪਾਲ ਸਿੰਘ, ਲਾਭ ਸਿੰਘ, ਸਮੂਹ ਪੰਚਾਇਤ ਤੇ ਸਮੂਹ ਕਮੇਟੀ ਮੈਂਬਰਾਂ ਨੇ ਐੱਮਪੀਐੱਚ ਕਰਮਵੀਰ ਸਿੰਘ, ਬਲਜਿੰਦਰ ਸਿੰਘ, ਬਲਰਾਜ ਸਿੰਘ, ਨਵਦੀਪ, ਵਰਿੰਦਰ ਕੁਮਾਰ, ਸਟਾਫ ਨਰਸ ਵਿੱਕੀ ਕੌਰ ਐਮਐਮਯੂ, ਆਰਵੀਐਸਕੇ ਡਾਕਟਰਾਂ ਦੀ ਪੁੱਜੀ ਸਾਰੀ ਟੀਮ ਸਨਮਾਨ ਕਰਦਿਆਂ ਧੰਨਵਾਦ ਕੀਤਾ।