ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਜ਼ਿਲ੍ਹਾ ਪੁਲਿਸ ਨੇ ਚੈਕਿੰਗ ਦੌਰਾਨ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਜਦੋਂਕਿ ਇੱਕ ਭੱਜਣ ਵਿਚ ਕਾਮਯਾਬ ਹੋ ਗਿਆ।

ਜਾਣਕਾਰੀ ਅਨੁਸਾਰ ਥਾਣਾ ਸਿਟੀ ਸੁਨਾਮ ਦੇ ਸਹਾਇਕ ਥਾਣੇਦਾਰ ਹਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਬਿਗ਼ੜਵਾਲ ਰੋਡ ਸੁਾਮ ਮੌਜੂਦ ਸਨ ਤਾਂ ਪਤਾ ਲੱਗਿਆ ਕਿ ਮੱਖਣ ਸਿੰਘ ਨਿਵਾਸੀ ਖੇੜੀ ਜੱਟਾਂ ਥਾਣਾ ਸਦਰ ਧੂਰੀ ਜੋ ਕਿ ਹੈਰੋਈਨ ਵੇਚਣ ਦਾ ਧੰਦਾ ਕਰਦਾ ਹੈ। ਅੱਜ ਆਪਣੀ ਕਾਰ ਰਾਹੀਂ ਪਿੰਡ ਬਿਗੜਵਾਲ ਸੁਨਾਮ ਵੱਲ ਜਾ ਰਿਹਾ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਮੱਖਣ ਸਿੰਘ ਨੂੰ ਗਿ੍ਰਫਤਾਰ ਕਰਕੇ 100 ਗ੍ਰਾਮ ਹੈਰੋਈਨ ਬਰਾਮਦ ਕੀਤੀ।

ਦਿੜ੍ਹਬਾ ਪੁਲਿਸ ਨੇ ਰਣਧੀਰ ਸਿੰਘ ਨਿਵਾਸੀ ਰਾਮਗੜ੍ਹ ਸ਼ਾਹਪੁਰੀਆਂ ਜ਼ਿਲ੍ਹਾ ਮਾਨਸਾ ਅਤੇ ਗੁਰਚੇਤ ਸਿੰਘ ਨਿਵਾਸੀ ਬਿਰਕ ਰੋੜੀ ਜ਼ਿਲ੍ਹਾ ਸਰਸਾ ਹਰਿਆਣਾ ਨੂੰ 5 ਕਿੱਲੋ ਭੁੱਕੀ ਸਮੇਤ ਗਿ੍ਰਫ਼ਤਾਰ ਕੀਤਾ। ਥਾਣਾ ਚੀਮਾ ਪੁਲਿਸ ਨੇ ਦਰਸ਼ਨ ਸਿੰਘ ਨਿਵਾਸੀ ਭੀਖੀ ਜ਼ਿਲ੍ਹਾ ਮਾਨਸਾ ਕੋਲੋਂ 20 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕੀਤੀ। ਥਾਣਾ ਸਦਰ ਅਹਿਮਦਗੜ੍ਹ ਪੁਲਿਸ ਮੁਹੰਮਦ ਜਮੀਲ ਨਿਵਾਸੀ ਕੰਗਣਵਾਲ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਸਿਟੀ ਪੁਲਿਸ ਧੂਰੀ ਨੇ ਮੋਨੂੰ ਨਿਵਾਸੀ ਧੂਰੀ ਦੇ ਘਰ ਛਾਪੇਮਾਰੀ ਕਰਕੇ 84 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਬਰਾਮਦ ਕੀਤੀ। ਪਰ ਉਕਤ ਵਿਅਕਤੀ ਭੱਜਣ 'ਚ ਕਾਮਯਾਬ ਹੋ ਗਿਆ।