ਗੁਰਜੰਟ ਸਿੰਘ ਢੀਂਡਸਾ, ਮੂਨਕ : ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਧੰਨ ਧੰਨ ਬਾਬਾ ਬੁੱਢਾ ਸਾਹਿਬ ਸੇਵਾ ਸੁਸਾਇਟੀ ਪਿੰਡ ਝਲੂਰ ਦੇ ਨੌਜਵਾਨਾਂ ਵੱਲੋਂ ਪਿੰਡ ਵਿੱਚ ਖਾਲੀ ਪਈਆਂ ਥਾਵਾਂ ਤੇ ਜੰਗਲ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ,ਜਿਸ ਦੇ ਵਿੱਚ ਪਹਿਲੇ ਦਿਨ 500 ਦੇ ਲਗਪਗ ਵੱਖ ਵੱਖ ਤਰਾਂ੍ਹ ਦੇ ਪੌਦੇ ਲਗਾਏ ਗਏ,ਇਹਨਾਂ ਨੌਜਵਾਨਾਂ ਵਲੋਂ ਇਸ ਸੇਵਾ ਨੂੰ ਲਗਾਤਾਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ,ਜਿਸ ਦੇ ਪਹਿਲੇ ਪੜਾਅ ਦੌਰਾਨ ਦੋ ਹਜ਼ਾਰ ਪੌਦੇ ਲਗਾਏ ਜਾਣਗੇ। ਇਹਨਾਂ ਪੌਦਿਆਂ ਦੀ ਸੇਵਾ ਗ੍ਰਾਮ ਪੰਚਾਇਤ ਰਾਏਧਰਾਨਾ ਵੱਲੋਂ ਤਿਆਰ ਨਰਸਰੀ ਵਲੋਂ ਨਿਭਾਈ ਗਈ ਹੈ ਜੋ ਕਿ ਸਰਪੰਚ ਰਾਜੂ ਰਾਏਧਰਾਨਾ ਵੱਲੋਂ ਤਿਆਰ ਕੀਤੀ ਗਈ ਹੈ।ਇਸ ਮੌਕੇ ਤੇ ਪਿੰਡ ਦੇ ਨੌਜਵਾਨ ਫ਼ੌਜੀ ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਮਨਪ੍ਰਰੀਤ ਸਿੰਘ ਮਨੀ,ਹਰਪ੍ਰਰੀਤ ਸਿੰਘ,ਪੰਚਾਇਤ ਮੈਂਬਰ ਸੰਦੀਪ ਝਲੂਰ,ਅਵਤਾਰ ਸਿੰਘ,ਅਰਸ਼ਦੀਪ ਸਿੰਘ, ਕੁਲਦੀਪ ਮਾਣਕੀ, ਸਤਗੁਰ ਸਿੰਘ, ਪ੍ਰਦੀਪ ਸ਼ਾਮਲ ਸਨ।