ਯੋਗੇਸ਼ ਸ਼ਰਮਾ, ਭਦੌੜ : ਸ਼ਹੀਦ ਊਧਮ ਸਿੰਘ ਕਲੱਬ ਭਦੌੜ ਵਲੋਂ ਸਾਲਾਨਾ ਚੌਥਾ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕਡਰੀ ਸਮਾਰਟ ਸਕੂਲ (ਲੜਕੇ) ਭਦੌੜ ਦੇ ਗਰਾਊਂਡ ਵਿਖੇ ਕਰਵਾਇਆ ਗਿਆ। ਜਿਸ 'ਚ ਪੰਜਾਬ ਭਰ ਤੋਂ 48 ਟੀਮਾਂ ਨੇ ਹਿੱਸਾ ਲਿਆ। ਫੁੱਟਬਾਲ ਟੀਮਾਂ ਦੇ ਗਹਿਗੱਚ ਮੁਕਾਬਲੇ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਟੂਰਨਾਮੈਂਟ ਦਾ ਉਦਘਾਟਨ ਥਾਣਾ ਭਦੌੜ ਦੇ ਮੁੱਖ ਅਫਸਰ ਹਰਸਿਮਰਨਜੀਤ ਸਿੰਘ ਐੱਸਐੱਚਓ ਭਦੌੜ ਨੇ ਆਪਣੇ ਕਰ ਕਮਲਾ ਨਾਲ ਰੀਬਨ ਕੱਟ ਕੇ ਕੀਤਾ। ਜਦੋਂ ਕਿ ਟਰੱਕ ਯੂਨੀਅਨ ਸ਼ਹਿਣਾ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਰਾਜਨ ਭੁੱਲਰ ਤੇ ਮਾਸਟਰ ਸੁਰਜੀਤ ਸਿੰਘ ਬੁੱਘੀ ਟੂਰਨਾਮੈਂਟ 'ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਤਿੰਨ ਦਿਨਾਂ ਹੋਏ ਫੁੱਟਬਾਲ ਟੂਰਨਾਮੈਂਟ 'ਚ ਪਹੁੰਚੀਆਂ ਟੀਮਾਂ ਦੇ ਗਹਿਗੱਚ ਮੁਕਾਬਲੇ ਹੋਏ, ਜਿਨ੍ਹਾਂ ਚੋਂ ਖੁੱਡੀ ਕਲਾ ਨੇ ਪਹਿਲਾ ਸਥਾਨ ਹਾਸਲ ਕਰਦਿਆਂ 25 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਤੇ ਪ੍ਰਰਾਪਤ ਕੀਤਾ, ਜਦ ਕਿ ਸੀਲੋਂ ਖੁਰਦ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕਰਕੇ 18 ਹਜ਼ਾਰ ਰੁਪਏ ਦਾ ਦੂਸਰੇ ਇਨਾਮ ਤੇ ਕਬਜ਼ਾ ਕੀਤਾ। ਸਟੇਜ ਤੋਂ ਕੁਮੈਂਟਰੀ ਦਾ ਫ਼ਰਜ਼ ਕੁਮੈਂਟੇਟਰ ਮਨੂੰ ਭਦੌੜ ਨੇ ਬਾਖੂਬੀ ਨਿਭਾਇਆ। ਇਸ ਟੂਰਨਾਮੈਂਟ 'ਚ ਥਾਣਾ ਭਦੌੜ ਦੇ ਮੁੱਖ ਅਫ਼ਸਰ ਹਰਸਿਮਰਨਜੀਤ ਸਿੰਘ, ਟਰੱਕ ਯੂਨੀਅਨ ਸ਼ਹਿਣਾ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਸਮਾਜ ਸੇਵੀ ਮਾਸਟਰ ਸੁਰਜੀਤ ਸਿੰਘ ਬੁੱਘੀ, ਜਸਪ੍ਰਰੀਤ ਸਿੰਘ ਗਰੇਵਾਲ, ਨਿੱਪਾ ਸ਼ਰਮਾ, ਚਰਨਜੀਤ ਸਿੰਘ, ਰਕੇਸ਼ ਕੁਮਾਰ, ਜੱਸੀ ਖਹਿਰਾ, ਰਾਜਨ ਭੁੱਲਰ, ਸਤੀਸ਼ ਕਲਸੀ ਆਦਿ ਹਾਜ਼ਰ ਸਨ।