ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਭਾਵੇਂ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸੁਵਿਧਾ ਨੂੰ ਦੇਖਦਿਆਂ ਦੋ ਮਹੀਨੇ ਪਹਿਲਾਂ ਬੱਸਾਂ 'ਚ ਫੁੱਲ ਸਵਾਰੀਆਂ ਬਿਠਾਉਣ ਦੀ ਮੰਨਜੂਰੀ ਦੇ ਦਿੱਤੀ ਹੈ, ਪਰ ਸਵਾਰੀਆਂ ਨੂੰ ਮੂੰਹ 'ਤੇ ਮਾਸਕ ਪਹਿਨਣਾ ਜਰੂਰੀ ਕੀਤਾ ਗਿਆ ਹੈ। ਹੁਣ ਸੂਬਾ ਸਰਕਾਰ ਵੱਲੋਂ ਚਾਹੇ ਬੱਸਾਂ ਨੂੰ ਲੈ ਕੇ ਮਨਜੂਰੀ ਦੇ ਦਿੱਤੀ ਹੈ ਤੇ ਬੱਸਾਂ ਦੇ ਰੂਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ, ਪਰ ਕੋਵਿਡ 19 ਦੇ ਕਾਰਨ ਲੋਕਾਂ ਵੱਲੋਂ ਜ਼ਰੂਰੀ ਕੰਮਕਾਜ ਦੇ ਦੌਰਾਨ ਹੀ ਬੱਸਾਂ 'ਤੇ ਸਫ਼ਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਬੱਸਾਂ ਦੀ ਮਨਜੂਰੀ ਦੇ ਬਾਅਦ ਬੇਸ਼ੱਕ ਬੱਸ ਸਟੈਂਡ 'ਚ ਮੁਸਾਿਫ਼ਰਾਂ ਦੇ ਇੰਤਜਾਰ 'ਚ ਬੱਸਾਂ ਦਾ ਬੱਸ ਕਾਊਂਟਰਾਂ 'ਤੇ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪਰ ਮੁਸਾਿਫ਼ਰ ਨਜ਼ਰ ਨਹੀਂ ਆ ਰਹੇ ਹਨ। ਬੱਸ ਸਟੈਂਡ 'ਚ ਆਮ ਦਿਨਾਂ 'ਚ ਆਉਣ ਵਾਲੇ ਹਜ਼ਾਰਾਂ ਮੁਸਾਿਫ਼ਰਾਂ ਦੀ ਗਿਣਤੀ 'ਚੋਂ ਹੁਣ 100 ਦੇ ਕਰੀਬ ਰਹਿ ਗਈ ਹੈ। ਜਿਸ ਕਾਰਨ ਬੱਸ ਚਾਲਕਾਂ ਤੇ ਪੀਆਰਟੀਸੀ ਡਿਪੂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

-ਬਾਕਸ ਨਿਊਜ

ਪੀਆਰਟੀ ਬਰਨਾਲਾ ਡਿੱਪੂ ਦੇ ਅਧਿਕਾਰੀ ਭੂਰਾ ਸਿੰਘ ਨੇ ਕਿਹਾ ਕਿ ਆਮ ਦਿਨਾਂ 'ਚ ਡਿੱਪੂ ਨੂੰ ਰੋਜ਼ਾਨਾ 9 ਲੱਖ ਤੱਕ ਦੀ ਆਮਦਨ ਹੋ ਜਾਂਦੀ ਸੀ, ਪਰ ਹੁਣ ਤਾਂ ਆਮਦਨ 90 ਫ਼ੀਸਦੀ ਘੱਟ ਹੋ ਗਈ ਹੈ ਤੇ 5 ਤੋਂ 10 ਮੁਸਾਿਫ਼ਰ ਹੀ ਇਕ ਰੂਟ 'ਤੇ ਮੁਸ਼ਕਿਲ ਦੇ ਨਾਲ ਸਫ਼ਰ ਕਰਦੇ ਹਨ। ਜਿਸ ਕਾਰਨ ਪੀਆਰਟੀਸੀ ਡਿੱਪੂ ਬਰਨਾਲਾ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ।

-ਬਾਕਸ ਨਿਊਜ

ਪੀਆਰਟੀਸੀ ਚਾਲਕ ਮਨਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਕਿਹਾ ਕਿ ਮੁਸਾਿਫ਼ਰ ਆ ਨਹੀਂ ਰਹੇ ਤੇ ਬੱਸਾਂ ਖਾਲੀ ਹੀ ਖੜ੍ਹੀਆਂ ਰਹਿੰਦੀਆਂ ਹਨ। ਇਕ ਰੂਟ 'ਤੇ ਇਕ ਬੱਸ ਮੁਸ਼ਕਿਲ ਦੇ ਨਾਲ ਜਾ ਰਹੀ ਹੈ ਤੇ ਦੂਸਰੇ ਪਾਸੇ ਇਕ ਹੀ ਉਸੇ ਰੂਟ ਤੋਂ ਵਾਪਸ ਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਬੱਸਾਂ 'ਚ ਫੁੱਲ ਸਵਾਰੀਆਂ ਬੈਠਣ ਦੀ ਮਨਜੂਰੀ ਦਿੱਤੀ ਹੈ, ਪਰ ਇਸ ਦੇ ਬਾਵਜੂਦ ਸਵਾਰੀਆਂ ਗ਼ਾਇਬ ਹਨ।

-ਬਾਕਸ ਨਿਊਜ

ਿਢੱਲੋਂ ਬੱਸ ਟਰਾਂਸਪੋਰਟ ਦੇ ਮਾਲਕ ਕੁਲਦੀਪ ਸਿੰਘ ਕਾਲਾ ਿਢੱਲੋਂ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਬੱਸਾਂ 'ਚ ਫੁੱਲ ਸਵਾਰੀਆਂ ਦੀ ਆਗਿਆ ਦੇ ਦਿੱਤੀ ਹੈ ਪਰ ਿਫ਼ਰ ਵੀ ਲੋਕ ਬੱਸਾਂ 'ਚ ਸਫ਼ਰ ਕਰਨ ਤੋਂ ਕੰਨੀ ਕਤਰਾ ਰਹੇ ਹਨ। ਉਨ੍ਹਾਂ ਕਿਹਾ ਕਿ ਿਢੱਲੋਂ ਟਰਾਂਸਪੋਰਟ ਵੱਲੋਂ ਲੋਕਾਂ ਦੀ ਸਹਿਤ ਦਾ ਧਿਆਨ ਰੱਖਦਿਆਂ ਪੂਰਾ ਇੰਤਜਾਮ ਕੀਤਾ ਗਿਆ ਹੈ। ਬੱਸਾਂ ਨੂੰ ਸੈਨੇਟਾਈਜ਼ਰ ਕਰ ਕੇ ਲਿਆਂਦਾ ਜਾ ਰਿਹਾ ਹੈ।