ਕਰਮਜੀਤ ਸਿੰਘ ਸਾਗਰ, ਧਨੌਲਾ : ਭਾਰੀ ਮੀਂਹ ਨਾਲ ਆਏ ਹੜ੍ਹਾਂ ਵਰਗੀ ਸਥਿਤੀ 'ਚ ਲੋਕਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਗੁਰਦੁਆਰਾ ਸਾਹਿਬ ਦੀਆਂ ਸਮੂਹ ਕਮੇਟੀਆਂ ਦੇ ਮੈਨੇਜਰਾਂ ਨੂੰ ਹੁਕਮ ਕਰ ਦਿੱਤੇ ਗਏ ਹਨ। ਇਹ ਪ੍ਰਗਟਾਵਾਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੰਮਦੂਰ ਸਿੰਘ ਮਾਨ ਦੀ ਹੋਈ ਬੇਵਕਤੀ ਮੌਤ 'ਤੇ ਮਾਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਿਊਟੀਆਂ ਲੱਗ ਚੁੱਕੀਆਂ ਹਨ, ਕਿ ਹੜ੍ਹ ਦੀ ਸਥਿਤੀ 'ਚ ਫਸੇ ਪਰਿਵਾਰਾਂ ਨੂੰ ਭੋਜਨ, ਰਾਸ਼ਨ ਜਾਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਵੇ, ਭਾਵੇਂ ਉਨ੍ਹਾਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਰੱਖਿਆ ਜਾਵੇ। ਇਸ ਮੌਕੇ ਬਾਬਾ ਟੇਕ ਸਿੰਘ ਧਨੌਲਾ, ਜਥੇ: ਊਦੈ ਸਿੰਘ, ਸਰਕਲ ਪ੍ਰਧਾਨ ਜਥੇ: ਸੁਖਵੰਤ ਸਿੰਘ ਧਨੌਲਾ, ਨਿਹਾਲ ਸਿੰਘ ਉੱਪਲੀ, ਗੁਰਚਰਨ ਸਿੰਘ ਕਲੇਰ ਸ਼ਹਿਰੀ ਪ੍ਰਧਾਨ ਧਨੌਲਾ, ਪ੍ਰਧਾਨ ਗੁਰਪ੍ਰਰੀਤ ਸਿੰਘ ਜਟਾਣਾ, ਪ੍ਰਧਾਨ ਦਰਸ਼ਨ ਸਿੰਘ ਿਢੱਲੋਂ, ਯਾਦਵਿੰਦਰ ਸਿੰਘ ਕਾਲਾ ਵਾਲੀਆ, ਗੁਰਦੀਪ ਸਿੰਘ ਪ੍ਰਧਾਨ ਸੁਸਾਇਟੀ ਧਨੌਲਾ, ਅਮਨਦੀਪ ਕੌਰ ਕੌਂਸਲਰ, ਮਨਪਾਲ ਸਿੰਘ ਬਬਲੀ ਸਰਾਓ ਕੌਂਸਲਰ, ਸੁਖਵਿੰਦਰ ਸਿੰਘ ਮੁੰਦਰੀ, ਅਮਰੀਕ ਸਿੰਘ ਸੋਹਲ, ਬੰਤ ਸਿੰਘ ਗਿੱਲ, ਕੁਲਵਿੰਦਰ ਸਿੰਘ ਭੂਰੇ, ਮਨਜੀਤ ਸਿੰਘ ਿਢੱਲੋਂ ਤੇ ਬਿੰਦਰ ਸਿੰਘ ਆਦਿ ਹਾਜ਼ਰ ਸਨ।