ਸ਼ੰਭੂ ਗੋਇਲ, ਲਹਿਰਾਗਾਗਾ

ਇੱਥੋਂ ਨੇੜਲੇ ਪਿੰਡ ਲਹਿਲ ਕਲਾਂ ਵਿਖੇ ਅੱਜ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਵਾਇਸ ਚੇਅਰਪਰਸਨ ਪੰਜਾਬ ਰਾਜ ਯੋਜਨਾ ਬੋਰਡ ਤੇ ਉਨ੍ਹਾਂ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਪਿੰਡ ਵਿੱਚ 10 ਬੈੱਡਾਂ ਵਾਲੇ ਸਰਕਾਰੀ ਮਲਟੀ ਸਪੈਸ਼ਲਿਸਟ ਹਸਪਤਾਲ ਦੀ ਨੀਂਹ ਪਿੰਡ ਦੀ ਸਭ ਤੋਂ ਵੱਡੀ ਉਮਰ ਦੀ ਬਜ਼ੁਰਗ ਮਾਤਾ ਦਾਨੀ ਕੌਰ (122) ਅਤੇ ਬਾਬਾ ਭਾਨ ਗਿਰੀ ਨੇ ਰੱਖੀ।

ਇਸ ਮੌਕੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਚੈਅਰਮੈਨ ਮਾਰਕਿਟ ਕਮੇਟੀ ਲਹਿਰਾਗਾਗਾ ਨੇ ਕਿਹਾ ਕਿ ਜੋ ਇਹ ਹਸਪਤਾਲ ਪਿੰਡ ਲਹਿਲ ਕਲਾਂ ਵਿਖੇ ਬਣਾਇਆ ਜਾਵੇਗਾ ਇਹ ਸਾਰੇ ਹੀ ਪੰਜਾਬ 'ਚੋਂ ਪਿੰਡ ਪੱਧਰ 'ਤੇ ਪਹਿਲਾ ਕਦਮ ਹੋਵੇਗਾ। ਇਹ ਹਸਪਤਾਲ ਬਣਾਉਣ ਲਈ ਪਿੰਡ ਦੇ ਬੁੱਧੀਜੀਵੀ ਵਰਗ ਦੇ ਲੋਕ, ਬੀਬੀ ਰਾਜਿੰਦਰ ਕੌਰ ਭੱਠਲ ਤੇ ਰਾਹੁਲ ਇੰਦਰ ਸਿੰਘ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਹਸਪਤਾਲ ਵਿੱਚ ਹਰ ਇੱਕ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਹਸਪਤਾਲ ਵਿੱਚ ਹਰ ਇਕ ਬਿਮਾਰੀ ਨਾਲ ਸਬੰਧਤ ਵਿੱਚ ਉੱਚ ਪੱਧਰੀ ਡਾਕਟਰ ਦੀ ਟੀਮ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਹਸਪਤਾਲ ਬਣ ਕੇ ਤਿਆਰ ਹੋ ਜਾਵੇਗਾ ਤਾਂ ਪੰਜਾਬ ਸਰਕਾਰ ਨੂੰ ਹੀ ਸੌਂਪਿਆਂ ਜਾਵੇਗਾ। ਇਸ ਮੌਕੇ ਲੋਕਾਂ ਨੇ ਸਰਪੰਚ ਰਿੰਪੀ ਸਮੂਹ ਪੰਚਾਇਤ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਨੇ ਪਿੰਡ ਵਿੱਚ ਕਿਸੇ ਵੀ ਕਿਸਮ ਦੀ ਕੋਈ ਵਿਕਾਸ ਸਬੰਧੀ ਘਾਟ ਨਹੀਂ ਆਉਣ ਦਿੱਤੀ। ਇਸ ਮੌਕੇ ਬੀਡੀਪੀਓ ਗੁਰਨੇਤ ਸਿੰਘ ਲਹਿਰਾਗਾਗਾ, ਪੰਚਾਇਤ ਸੈਕਟਰੀ ਹਰਦੀਪ ਸਿੰਘ, ਕਿ੍ਪਾਲ ਸਿੰਘ ਨਾਥਾ ਕੌਂਸਲਰ ਤੇ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਸਤਗੁਰ ਸਿੰਘ ਜ਼ੈਲਦਾਰ, ਨੰਬਰਦਾਰ ਸੁਖਦੇਵ ਸਿੰਘ, ਨੰਬਰਦਾਰ ਜਗਰਾਜ ਸਿੰਘ, ਮੱਘਰ ਸਿੰਘ ਬਲਾਕ ਸੰਮਤੀ ਮੈਂਬਰ, ਮੇਂਜ਼ਰ ਸਿੰਘ ਜੀਓਜੀ, ਜਗਦੀਸ ਰਾਏ ਪੰਚ, ਨਿਰੰਜਨ ਸਿੰਘ ਪੰਚ, ਭੋਲਾ ਸਿੰਘ ਪੰਚ, ਸਾਹਿਬ ਸਿੰਘ ਪੰਚ, ਜਾਨਕਰਾਜ ਪੰਚ ਕਰਨੈਲ ਸਿੰਘ, ਕੈਲਾ ਸਿੰਘ, ਜਰਨੈਲ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਵੀ ਹਾਜ਼ਰ ਸਨ।