ਮਾਝਾ, ਸਿੰਗਲਾ, ਭਵਾਨੀਗੜ੍ਹ : ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ 'ਤੇ ਬਾਲਦ ਕੋਠੀ ਨੇੜੇ ਫਲਾਈਓਵਰ 'ਤੇ ਸਵੇਰ ਦੇ ਸਮੇਂ ਭਗਦੜ ਮਚ ਗਈ, ਜਦੋਂ ਨੈਸ਼ਨਲ ਹਾਈਵੇ 'ਤੇ ਜਾਂਦੇ ਇਕ ਟਰੱਕ ਟਰਾਲੇ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਹਾਦਸੇ ਵਿਚ ਟਰੱਕ ਡਰਾਈਵਰ ਤੇ ਉਸਦੇ ਸਾਥੀ ਦਾ ਬਚਾਅ ਹੋ ਗਿਆ ਤੇ ਟਰੱਕ ਅੱਗ ਨਾਲ ਬੁਰੀ ਤਰ੍ਹਾਂ ਸੜ ਗਿਆ। ਇਹ ਟਰੱਕ ਮੰਡੀ ਡੱਬਵਾਲੀ ਨੂੰ ਜਾ ਰਿਹਾ ਨਾਹਰ ਟਰਾਂਸਪੋਰਟ ਕੰਪਨੀ ਦਾ ਟਰੱਕ ਬੁੱਧਵਾਰ ਸਵੇਰੇ ਨਾਭਾ-ਸਮਾਣਾ ਕੈਂਚੀਆਂ ਨੇੜੇ ਪੁਲ਼ 'ਤੇ ਪਹੁੰਚਿਆ ਤਾਂ ਉਸਦੇ ਪਹਿਲੇ ਕੈਬਿਨ ਨੂੰ ਅਚਾਨਕ ਅੱਗ ਲੱਗ ਗਈ। ਟਰੱਕ ਚਾਲਕ ਨੇ ਕਿਹਾ ਕਿ ਟਰੱਕ ਪੂਰੀ ਤਰ੍ਹਾਂ ਐਟੋਮੈਟਿਕ ਤਕਨੀਕ ਨਾਲ ਲੈਸ ਹੋਣ ਦੇ ਬਾਵਜੂਦ ਅੱਗ ਦੀ ਇਹ ਘਟਨਾ ਅਚਾਨਕ ਸ਼ਾਟ ਸਰਕਟ ਹੋਣ ਕਾਰਨ ਵਾਪਰ ਗਈ। ਫਾਇਰ ਬਿ੍ਗੇਡ ਦੀ ਟੀਮ ਨੇ ਭਾਰੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।