ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਦੀ ਮੀਟਿੰਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਦਿੜ੍ਹਬਾ ਬਲਾਕ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਦੀ ਅਗਵਾਹੀ 'ਚ ਹੋਈ ਜਿਸ 'ਚ ਵੱਡੀ ਗਿਣਤੀ ਕਿਸਾਨਾਂ ਨੇ ਸਮੂਲੀਅਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਆ ਨੇ ਕਿਹਾ ਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚੇਹਰਾ ਬਦਲ ਦੇ ਸੰਘਰਸ਼ ਕਰਦੇ ਲੋਕਾਂ ਦੇ ਅੱਖੀ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਲੋਕ ਇਨ੍ਹੇ ਅਣਜਾਣ ਨਹੀ ਚੋਣਾਂ ਦੌਰਾਨ ਕੀਤੇ ਞਾਧੇ ਭੁੱਲ ਜਾਣਗੇ ਚੋਣਾਂ ਸਮੇਂ ਕੀਤੇ ਝੂਠੇ ਵਾਅਦਿਆਂ ਦਾ ਜੁਆਬ ਲੋਕ ਕਚਹਿਰੀ 'ਚ ਦੇਣਾ ਪੈਣਾ ਹੈ ਜਿਥੇ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ ਉਥੇ ਦਿੜ੍ਹਬਾ ਹਲਕੇ ਦੇ ਕਿਸਾਨਾਂ ਲਈ ਖੇਤੀ ਮੋਟਰਾਂ ਲਈ ਬਿਜਲੀ ਦਾ ਬਹੁਤ ਮੰਦਾ ਹਾਲ ਹੈ ਆਗੂਆਂ ਨੇ ਕਿਹਾ ਕਿ ਜੇ ਖੇਤੀ ਲਈ ਬਿਜਲੀ ਦਾ ਸੁਧਾਰ ਨਾ ਕੀਤਾ ਗਿਆ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਗਾ ਦਿੱਲੀ ਮੋਰਚੇ ਦੀ ਮਜਬੂਤੀ ਲਈ ਜਥੇਬੰਦੀ ਵੱਲੋਂ ਪਿੰਡ 'ਚ 24-25 ਸਤੰਬਰ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਦਿੜ੍ਹਬਾ ਹਲਕੇ ਦੇ ਪਿੰਡਾਂ 'ਚ ਮੋਟਰ ਸਾਈਕਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ 'ਚ ਵੱਡੀ ਗਿਣਤੀ ਨੌਜਵਾਨ ਆਪੋ ਆਪਣੇ ਮੋਟਰ ਸਾਈਕਲ ਲੈਕੇ ਸਾਮਲ ਹੋ ਰਹੇ ਹਨ ਅਤੇ ਸੰਯੁਕਤ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਤੇ ਪੰਜਾਬ ਦੇ ਅਣਖੀ ਲੋਕਾਂ ਵੱਲੋਂ ਆਪਣਾਂ ਕਾਰੋਬਾਰ ਪੂਰਨ ਤੌਰ 'ਤੇ ਬੰਦ ਕਰਕੇ ਸਮਰਥਨ ਕੀਤਾ ਜਾਵੇਗਾ 28 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਗਤ ਸਿੰਘ ਦੇ ਜਨਮ ਦਿਨ ਵਾਲੇ ਦਿਨ ਬਰਨਾਲਾ ਅਨਾਜ ਮੰਡੀ 'ਚ ਵੱਡਾ ਇਕੱਠ ਕਰਕੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਵਜੋਂ ਦਿਨ ਮਨਾਇਆ ਜਾਵੇਗਾ ਜਿਸ 'ਚ ਵੱਡੀ ਗਿਣਤੀ ਕਿਰਤੀ ਲੋਕ ਕਿਸਾਨ ਮਜਦੂਰ ਨੌਜਵਾਨ, ਨੌਜਵਾਨ ਬੀਬੀਆਂ ਸਾਮਲ ਹੋਣਗੀਆਂ ਮੀਟਿੰਗ ਨੂੰ ਕਿਸਾਨ ਆਗੂ ਬਲਵੀਰ ਸਿੰਘ ਕੋਰੀਆ ਭਰਪੂਰ ਸਿੰਘ ਮੋੜਾ ਨੈਬ ਸਿੰਘ ਗੁਜਰਾ ਹਰਬੰਸ ਸਿੰਘ ਦਿੜ੍ਹਬਾ ਚਰਨਜੀਤ ਸਿੰਘ ਸਮੂਰਾ, ਪਰਮਜੀਤ ਸਿੰਘ ਛਾਹੜ, ਗੁਰਮੀਤ ਸਿੰਘ ਢੰਡੋਲੀ ਕਲਾ, ਚਰਨਜੀਤ ਸਿੰਘ ਘਨੌਰ ਸੰਗਤਪੁਰਾ, ਹੁਸਿਆਰ ਸਿੰਘ ਉਭਿਆ, ਲਾਲ ਸਿੰਘ ਰੋਗਲਾ, ਦਰਵਾਰਾ ਸਿੰਘ ਖੇਤਲਾ, ਕਰਮ ਸਿੰਘ ਤੁਰਵੰਜਾਰਾ, ਹਰਵਿੰਦਰ ਸਿੰਘ ਖਨਾਲ ਖੁਰਦ, ਰਘਬੀਰ ਸਿੰਘ ਕੌਹਰੀਆ, ਦਰਸਨ ਸਿੰਘ ਧਰਮਗੜ੍ਹ ਛੰਨਾ ਹੋਰ ਵੀ ਆਗੂ ਨੇ ਸੰਬੋਧਨ ਕੀਤਾ।